ਫਰਾਂਸ ਦੀ ਰਾਜਧਾਨੀ ਪੈਰਿਸ ''ਚ ਧਮਾਕਾ, 16 ਲੋਕ ਜ਼ਖ਼ਮੀ; 7 ਦੀ ਹਾਲਤ ਗੰਭੀਰ

Thursday, Jun 22, 2023 - 02:29 AM (IST)

ਫਰਾਂਸ ਦੀ ਰਾਜਧਾਨੀ ਪੈਰਿਸ ''ਚ ਧਮਾਕਾ, 16 ਲੋਕ ਜ਼ਖ਼ਮੀ; 7 ਦੀ ਹਾਲਤ ਗੰਭੀਰ

ਇੰਟਰਨੈਸ਼ਨਲ ਡੈਸਕ : ਫਰਾਂਸ ਦੀ ਰਾਜਧਾਨੀ ਪੈਰਿਸ ਦੇ ਲਾਤੀਨੀ ਕੁਆਰਟਰ ਵਿੱਚ ਬੁੱਧਵਾਰ ਨੂੰ ਇਕ ਸੜਕ 'ਤੇ ਵੱਡਾ ਧਮਾਕਾ ਹੋਇਆ। ਪੁਲਸ ਮੁਤਾਬਕ ਇਸ ਧਮਾਕੇ 'ਚ ਘੱਟੋ-ਘੱਟ 16 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 7 ਦੀ ਹਾਲਤ ਗੰਭੀਰ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਕ ਇਮਾਰਤ ਦਾ ਅਗਲਾ ਹਿੱਸਾ ਢਹਿ ਗਿਆ ਅਤੇ ਖਿੜਕੀਆਂ ਦੇ ਸ਼ੀਸ਼ੇ ਹਵਾ 'ਚ ਉੱਡ ਗਏ। ਇਮਾਰਤ 'ਚ ਭਿਆਨਕ ਅੱਗ ਲੱਗ ਗਈ।

ਇਹ ਵੀ ਪੜ੍ਹੋ : …ਹੁਣ ਇਟਲੀ 'ਚ ਨਸ਼ੇ ਕਰ ਜਾਂ ਮੋਬਾਇਲ ਵਰਤਦੇ ਸਮੇਂ ਵਾਹਨ ਚਲਾਉਣ ਵਾਲਿਆਂ ਦੀ ਨਹੀਂ ਖੈਰ

ਸਥਾਨਕ ਡਿਪਟੀ ਮੇਅਰ ਐਡੁਆਰਡ ਸਿਵੇਲ ਨੇ ਟਵਿੱਟਰ ਪੋਸਟ 'ਚ ਇਸ ਨੂੰ ਗੈਸ ਧਮਾਕਾ ਦੱਸਿਆ। ਚਸ਼ਮਦੀਦਾਂ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਗੈਸ ਦੀ ਤੇਜ਼ ਬਦਬੂ ਆ ਰਹੀ ਸੀ। ਧਮਾਕੇ ਤੋਂ ਬਾਅਦ ਅੱਗ ਦੀਆਂ ਤੇਜ਼ ਲਪਟਾਂ ਉੱਠਣ ਲੱਗੀਆਂ। ਇਸ ਤੋਂ ਬਾਅਦ 200 ਤੋਂ ਵੱਧ ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਦੇ ਦੇਖੇ ਗਏ। 2019 ਵਿੱਚ ਇੱਥੇ ਇਕ ਗੈਸ ਲੀਕ ਕਾਰਨ ਹੋਏ ਧਮਾਕੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 66 ਜ਼ਖ਼ਮੀ ਹੋ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News