ਪਾਕਿਸਤਾਨ: ਬਲੋਚਿਸਤਾਨ 'ਚ ਧਮਾਕਾ, 3 ਹਲਾਕ
Saturday, Sep 28, 2019 - 08:02 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਦੱਖਣ-ਪੱਛਮੀ ਇਲਾਕੇ ਦੇ ਚਮਨ 'ਚ ਤਾਜ ਰੋਡ 'ਤੇ ਸ਼ਨੀਵਾਰ ਨੂੰ ਹੋਏ ਧਮਾਕੇ 'ਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਤੇ ਹੋਰ 9 ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਆਧੁਨਿਕ ਧਮਾਕਾ ਉਪਕਰਨ ਨਾਲ ਕੀਤਾ ਗਿਆ ਸੀ। ਉਪਕਰਨ ਸੜਕ ਦੇ ਕਿਨਾਰੇ ਖੜ੍ਹੀ ਇਕ ਮੋਟਰਸਾਈਕਲ 'ਚ ਲਾਏ ਗਏ ਸਨ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਨੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ।
ਡਾਨ ਅਖਬਾਰ ਦੀ ਖਬਰ ਮੁਤਾਬਕ ਇਸ ਹਾਦਸੇ 'ਚ ਜੇ.ਯੂ.ਆਈ.ਐੱਫ. ਦੇ ਕੇਂਦਰੀ ਨੇਤਾ ਮੌਲਾਨਾ ਹਨੀਫ ਮਾਰੇ ਗਏ ਹਨ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਐਮਰਜੰਸੀ ਐਲਾਨ ਕਰ ਦਿੱਤੀ ਗਈ ਹੈ। ਕਿਸੇ ਵੀ ਸਮੂਹ ਨੇ ਫਿਲਹਾਲ ਇਸ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।