ਮੈਕਸੀਕੋ ਵਿਚ ਧਮਾਕਾ, 4 ਹਲਾਕ

Saturday, Dec 07, 2019 - 02:02 PM (IST)

ਮੈਕਸੀਕੋ ਵਿਚ ਧਮਾਕਾ, 4 ਹਲਾਕ

ਮੈਕਸੀਕੋ ਸਿਟੀ- ਮੈਕਸੀਕੋ ਦੇ ਪਿਊਬਲਾ ਸੂਬੇ ਵਿਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਹੋਰ 10 ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਏਲ ਸੋਲ ਡੀ ਮੈਕਸੀਕੋ ਅਖਬਾਰ ਦੇ ਮੁਤਾਬਕ ਸਾਰੇ ਜ਼ਖਮੀਆਂ ਨੂੰ ਪਿਊਬਲਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

ਅਖਬਾਰ ਦੇ ਮੁਤਾਬਕ ਖਦਸ਼ਾ ਹੈ ਕਿ ਬਾਰੂਦ ਜਾਂ ਪਟਾਖਿਆਂ ਦੇ ਫਟਣ ਕਾਰਨ ਇਹ ਧਮਾਕਾ ਹੋਇਆ ਹੈ। ਅਜੇ ਤੱਕ ਘਟਨਾ ਦੇ ਸਬੰਧ ਵਿਚ ਕੋਈ ਵੀ ਅਧਿਕਾਰਿਤ ਬਿਆਨ ਜਾਰੀ ਨਹੀਂ ਹੋਇਆ ਹੈ। ਮੈਕਸੀਕੋ ਵਿਚ ਪਟਾਖਿਆਂ ਦੇ ਕਾਰਨ ਧਮਾਕਾ ਹੋਣਾ ਆਮ ਗੱਲ ਹੈ। ਇਥੇ ਕੋਈ ਵੀ ਤਿਓਹਾਰ ਆਤਿਸ਼ਬਾਜ਼ੀ ਦੇ ਨਾਲ ਹੀ ਮਨਾਇਆ ਜਾਂਦਾ ਹੈ। ਇਕ ਹਫਤਾ ਪਹਿਲਾਂ ਹੀ ਨੇੜੇ ਦੇ ਤੁਲਤੇਪੇਕ ਸ਼ਹਿਰ ਵਿਚ ਪਟਾਖਿਆਂ ਦੇ ਇਕ ਗੈਰ-ਕਾਨੂੰਨੀ ਗੁਦਾਮ ਵਿਚ ਧਮਾਕਾ ਹੋਣ ਕਾਰਨ ਇਕ ਨੌਜਵਾਨ ਤੇ ਇਕ ਬੱਚੇ ਦੀ ਮੌਤ ਹੋ ਗਈ ਸੀ। ਇਸ ਵਿਚ ਨੇੜੇ ਦੇ ਮਕਾਨ ਵੀ ਨੁਕਸਾਨੇ ਗਏ ਸਨ। 


author

Baljit Singh

Content Editor

Related News