ਲਾਹੌਰ ਦੇ ਬੈਂਡ ਰੋਡ 'ਤੇ ਧਮਾਕਾ, 20 ਜ਼ਖਮੀ

Tuesday, Aug 08, 2017 - 03:13 AM (IST)

ਲਾਹੌਰ — ਸੋਮਵਾਰ ਰਾਤ ਲਾਹੌਰ 'ਚ ਬੈਂਡ ਰੋਡ 'ਤੇ ਧਮਾਕਾ ਹੋਇਆ ਹੈ, ਜਿਸ 'ਚ 20 ਲੋਕ ਜ਼ਖਮੀ ਹੋਏ ਹਨ। 
ਧਮਾਕੇ ਨਾਲ ਆਲੇ-ਦੁਆਲੇ ਦੀਆਂ ਇਮਰਾਤਾਂ ਦੀਆਂ ਖਿੜਕੀਆਂ ਅਤੇ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਪੁਲਸ ਅਤੇ ਬਚਾਅ ਕਰਮੀ ਧਮਾਕੇ ਵਾਲੀ ਥਾਂ 'ਤੇ ਮੌਕੇ 'ਤੇ ਪਹੁੰਚੇ। ਧਮਾਕਾ ਕਿਸ ਕਾਰਨ ਹੋਇਆ ਇਸ ਦਾ ਹਲੇਂ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਖਬਰਾਂ ਮੁਤਾਬਰ ਇਹ ਧਮਾਕਾ ਇਕ ਟਰੱਕ 'ਚ ਲਾਈ ਗਈ ਵਿਸਫੋਟਕ ਸਮੱਗਰੀ ਕਾਰਨ ਹੋਇਆ।
ਬਚਾਅ ਅਧਿਕਾਰੀਆਂ ਨੇ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ। ਇਨ੍ਹਾਂ 'ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। 
ਪੁਲਸ ਨੇ ਕਿਹਾ ਕਿ ਧਮਾਕੇ 'ਚ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੈ ਕਿ ਵਿਸਫੋਟਕ ਸਮੱਗਰੀ ਨੂੰ ਬਾਹਰ ਲਿਜਾਣ ਲਈ ਇਸ ਦਾ ਇਸਤੇਮਾਲ ਕੀਤਾ ਗਿਆ ਸੀ।


Related News