ਹਵਾਨਾ ਦੇ ਹੋਟਲ 'ਚ ਧਮਾਕਾ, 22 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

Saturday, May 07, 2022 - 02:28 PM (IST)

ਹਵਾਨਾ ਦੇ ਹੋਟਲ 'ਚ ਧਮਾਕਾ, 22 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

ਹਵਾਨਾ (ਏਜੰਸੀ)- ਕਿਊਬਾ ਦੇ ਹਵਾਨਾ ਵਿਚ ਇਕ ਲਗਜ਼ਰੀ ਹੋਟਲ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ ਅਤੇ ਜ਼ਖਮੀਆਂ ਦੀ ਗਿਣਤੀ 64 ਹੋ ਗਈ ਹੈ। ਕਿਊਬਾ ਦੇ ਰਾਸ਼ਟਰਪਤੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਪਹਿਲਾਂ ਆਈਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ 18 ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਮਹਿਲਾ ਡਰਾਇਵਰ ਨੇ ਬਚਾਈ 40 ਬੱਚਿਆਂ ਦੀ ਜਾਨ

PunjabKesari

ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨਲ ਨੇ ਘਟਨਾ ਸਥਾਨ ਅਤੇ ਹਵਾਨਾ ਦੇ ਇੱਕ ਸਥਾਨਕ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਹ ਘਟਨਾ ਬੰਬ ਧਮਾਕਾ ਜਾਂ ਹਮਲਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖ਼ਦ ਘਟਨਾ ਹੈ। ਰਾਸ਼ਟਰਪਤੀ ਦਫ਼ਤਰ ਦੇ ਅਨੁਸਾਰ, ਸ਼ੁੱਕਰਵਾਰ ਸਵੇਰੇ ਸਾਰਾਟੋਗਾ ਹੋਟਲ ਵਿੱਚ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ।

ਇਹ ਵੀ ਪੜ੍ਹੋ: ਕੈਨੇਡਾ ਦੀ ਕੌਂਸਲ ਜਨਰਲ ਕੈਲੀ ਵੀ ਹੋਈ ਸ਼ਾਹਰੁਖ ਖਾਨ ਤੋਂ ਪ੍ਰਭਾਵਿਤ, ਟਵੀਟ ਕਰ ਆਖੀ ਇਹ ਗੱਲ

PunjabKesari

ਕਿਊਬਾ ਦੇ ਸਿਹਤ ਮੰਤਰਾਲਾ ਦੇ ਹਸਪਤਾਲ ਸੇਵਾਵਾਂ ਦੇ ਮੁਖੀ ਜੂਲੀਓ ਗੁਆਰਾ ਨੇ ਕਿਹਾ, "ਮੌਜੂਦਾ ਸਮੇਂ ਵਿੱਚ ਹਵਾਨਾ ਵਿੱਚ ਦੋ ਬੱਚਿਆਂ ਦੇ ਹਸਪਤਾਲਾਂ ਸਮੇਤ 8 ਸਿਹਤ ਸਹੂਲਤਾਂ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।" ਹਵਾਨਾ ਦੇ ਗਵਰਨਰ ਰੇਨਾਲਡੋ ਗਾਰਸੀਆ ਨੇ ਕਿਹਾ ਕਿ ਇਸ ਦੁਖ਼ਦ ਘਟਨਾ ਤੋਂ ਬਾਅਦ ਲੋਕਾਂ ਦਾ ਇਕਜੁੱਟ ਰਹਿਣਾ ਜ਼ਰੂਰੀ ਹੈ। ਧਮਾਕੇ ਨਾਲ ਹੋਟਲ ਨੇੜੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ, ''ਹਜ਼ਾਰਾਂ ਲੋਕ ਸਵੈ-ਇੱਛਾ ਨਾਲ ਖੂਨਦਾਨ ਕਰ ਰਹੇ ਹਨ।'' ਸਥਾਨਕ ਮੀਡੀਆ ਨੇ ਦੱਸਿਆ ਕਿ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਕਿ 'ਚ ਅਣਖ ਖਾਤਰ ਭਰਾ ਨੇ ਡਾਂਸ ਅਤੇ ਮਾਡਲਿੰਗ ਲਈ 21 ਸਾਲਾ ਭੈਣ ਦਾ ਗੋਲੀ ਮਾਰ ਕੀਤਾ ਕਤਲ

 

 


author

cherry

Content Editor

Related News