ਚੀਨ ਦੀ ਗੈਸ ਫੈਕਟਰੀ ''ਚ ਧਮਾਕਾ, 12 ਦੀ ਮੌਤ ਤੇ 13 ਜ਼ਖਮੀ

Sunday, Jul 21, 2019 - 01:12 AM (IST)

ਚੀਨ ਦੀ ਗੈਸ ਫੈਕਟਰੀ ''ਚ ਧਮਾਕਾ, 12 ਦੀ ਮੌਤ ਤੇ 13 ਜ਼ਖਮੀ

ਬੀਜਿੰਗ - ਮੱਧ ਚੀਨ ਦੇ ਹੇਨਾਨ ਸੂਬੇ 'ਚ ਗੈਸ ਪਲਾਂਟ 'ਚ ਹੋਏ ਧਮਾਕੇ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 13 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਹਨ ਜਦਕਿ 3 ਲੋਕ ਲਾਪਤਾ ਹਨ। ਐਮਰਜੰਸੀ ਪ੍ਰਬੰਧਨ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਮੰਤਰਾਲੇ ਨੇ ਆਖਿਆ ਕਿ 270 ਤੋਂ ਜ਼ਿਆਦਾ ਬਚਾਅ ਦਲ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ।

ਸਨਮੇਨਸੀਆ ਸਿਟੀ ਦੀ ਸਰਕਾਰ ਦੇ ਯੀਮਾ ਪ੍ਰਸ਼ਾਸਨ ਮੁਤਾਬਕ ਹੇਨਾਨ ਕੋਲ ਗੈਸ ਲਿਮਟਿਡ ਦੀ ਗੈਸ ਫੈਕਟਰੀ 'ਚ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ 5:45 ਮਿੰਟ 'ਤੇ ਧਮਾਕਾ ਹੋਇਆ। ਸਥਾਨਕ ਸਰਕਾਰ ਮੁਤਾਬਕ ਧਮਾਕੇ 'ਚ ਕਈ ਅਣਪਛਾਤੇ ਲੋਕ ਵੀ ਇਸ ਧਮਾਕੇ 'ਚ ਜ਼ਖਮੀ ਹੋਏ ਹਨ ਅਤੇ ਇਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਐਮਰਜੰਸੀ ਪ੍ਰਬੰਧਨ ਮੰਤਰਾਲੇ ਨੇ ਕਾਰਜ ਦਲ ਅਤੇ ਰਾਸ਼ਟਰੀ ਸਿਹਤ ਕਮੀਸ਼ਨ ਨੇ ਡਾਕਟਰੀ ਮਾਹਿਰਾਂ ਦੀ ਘਟਨਾ ਵਾਲੀ ਥਾਂ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


author

Khushdeep Jassi

Content Editor

Related News