ਕੈਲਸ਼ੀਅਮ ਦੀ ਵਧ ਮਾਤਰਾ ਤੋਂ ਹੁੰਦੈ ਪਾਰਕਿੰਸਨ ਦਾ ਖਤਰਾ : ਸੋਧ

02/20/2018 10:44:44 PM

ਲੰਡਨ— ਕੈਲਸ਼ੀਅਮ ਸਾਡੇ ਹੱਡੀਆਂ ਦੇ ਵਿਕਾਸ ਤੇ ਮਜ਼ਬੂਤੀ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਦਿਮਾਗ 'ਚ ਇਸ ਦੀ ਵਧ ਮਾਤਰਾ ਹੋਣਾਂ ਕਾਫੀ ਨੁਕਸਾਨਦਾਇਕ ਹੋ ਸਕਦੀ ਹੈ। ਨਵੇਂ ਅਧਿਐਨ ਦਾ ਦਾਅਵਾ ਹੈ ਕਿ ਇਸ ਦੀ ਵਾਧ ਮਾਤਰਾ ਨਾਲ ਦਿਮਾਗ ਦੀਆਂ ਕੋਸ਼ਿਸ਼ਕਾਵਾਂ 'ਚ ਜ਼ਹਿਰੀਲੇ ਸਮੂਹ ਬਣਨ ਲਗਦੇ ਹਨ, ਜੋ ਦਿਮਾਰੀ ਪ੍ਰਣਾਲੀ ਵਿਕਾਰ ਪਾਰਕਿੰਸਨ ਦੀ ਨਿਸ਼ਾਨੀ ਮੰਨੇ ਜਾਂਦੇ ਹਨ।
ਪਾਰਕਿੰਸਨ ਉਹ ਸਥਿਤੀ ਹੈ, ਜਿਸ 'ਚ ਮਰੀਜ ਦੇ ਅੰਗਾਂ 'ਚ ਕੰਪਨ ਹੋਣ ਲਗਦਾ ਹੈ ਤੇ ਉਸ ਨੂੰ ਸੰਤੁਲਨ ਬਣਾਉਣ 'ਚ ਮੁਸ਼ਕਿਲ ਹੁੰਦੀ ਹੈ। ਸੋਧਕਰਤਾਵਾਂ ਮੁਤਾਬਕ ਇਹ ਬਿਮਾਰੀ ਦਿਮਾਗ 'ਚ ਕੁਦਰਤੀ ਤੌਰ 'ਤੇ ਬਣਨ ਵਾਲੇ ਪ੍ਰੋਟੀਨ ਦੀ ਗੜਬੜੀ ਦੇ ਚੱਲਦੇ ਹੁੰਦੀ ਹੈ। ਇਸ ਨੂੰ ਐਮਲਾਇਡ ਫਾਇਬ੍ਰਿਲ ਕਹਿੰਦੇ ਹਨ।
ਅਲਫਾ ਸਿੰਕਲੇਨ ਦੇ ਸੰਗ੍ਰਿਹ ਤੋਂ ਬਣੇ ਇਨ੍ਹਾਂ ਐਮਲਾਇਡ ਨੂੰ ਲੇਵੀ ਬਾਡੀਜ਼ ਵੀ ਕਹਿੰਦੇ ਹਨ। ਇਸ 'ਚ ਜ਼ਹਿਰ ਹੁੰਦਾ ਹੈ ਕਿ ਕੈਲਸ਼ੀਅਮ ਦਾਂ ਅਲਫਾ ਸਿੰਕਲੇਨ ਦੀ ਵਧ ਮਾਤਰਾ ਹੋਣ ਵਾਲੀ ਪ੍ਰਤੀਕਿਰਿਆ ਦੇ ਚੱਲਦੇ ਦਿਮਾਗ ਕੋਸ਼ਿਸ਼ਕਾਵਾਂ ਦੇ ਖਤਮ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਦੇ ਸੋਧਕਰਤਾਵਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਪਾਇਆ ਗਿਆ ਹੈ ਕਿ ਕਿਸ ਤਰ੍ਹਾਂ ਕੈਲਸ਼ੀਅਮ ਦੀ ਵਧ ਮਾਤਰਾ ਦਾ ਮਨੁੱਖੀ ਸ਼ਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ।


Related News