ਟਰੰਪ ਦੇ ਸਾਬਕਾ ਸਹਿਯੋਗੀ ਮੈਨਫੋਰਟ ਨੇ ਕਬੂਲਿਆ ਦੋਸ਼, ਜਾਂਚ ''ਚ ਸਹਿਯੋਗ ਲਈ ਤਿਆਰ
Saturday, Sep 15, 2018 - 12:47 AM (IST)

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਪ੍ਰਚਾਰ ਪ੍ਰਮੁੱਖ ਪਾਲ ਮੈਨਫੋਰਟ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਸਮੇਂ ਰੂਸ ਨਾਲ ਸੰਭਾਵਿਤ ਸੰਦਰਭ ਦੀ ਵਿਸ਼ੇਸ਼ ਕਾਉਂਸਲ ਵੱਲੋਂ ਜਾਂਚ 'ਚ ਸਹਿਯੋਗ ਲਈ ਸ਼ੁੱਕਰਵਾਰ ਨੂੰ ਤਿਆਰ ਹੋ ਗਏ। ਮਨੀ ਲਾਂਡਰਿੰਗ ਤੇ ਗੈਰ-ਕਾਨੂੰਨੀ ਲਾਮਬੰਦੀ ਦੋਸ਼ਾਂ 'ਤੇ ਦੂਜੀ ਸੁਣਵਾਈ ਟਾਲਣ ਲਈ ਸਮਝੌਤੇ ਦੇ ਤਹਿਤ ਮੈਨਫੋਰਟ ਅਮਰੀਕਾ ਖਿਲਾਫ ਸਾਜ਼ਿਸ਼ ਤੇ ਨਿਆਂ ਦੇ ਰਾਸਤੇ 'ਚ ਅੜਿੱਕਾ ਪਾਉਣ ਦੇ ਸਬੰਧ 'ਚ ਦੋਸ਼ ਕਬੂਲ ਕਰਨ ਲਈ ਤਿਆਰ ਹੋ ਗਏ। ਮੈਨਫੋਰਟ ਨੂੰ ਇਸ ਸੌਦੇ ਦੇ ਤਹਿਤ 10 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਲੱਖਾਂ ਡਾਲਰ ਦੀ ਰੀਅਲ ਅਸਟੇਟ ਦੀ ਉਨ੍ਹਾਂ ਦੀ ਚਾਰ ਸੰਪਤੀ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਨੂੰ ਬੈਂਕ ਖਾਤਿਆਂ ਤੇ ਜੀਵਨ ਬੀਮਾ ਪਾਲਿਸੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਟਰੰਪ ਦੀ ਚੋਣ ਮੁਹਿੰਮ ਤੇ ਰੂਸ ਵਿਚਾਲੇ ਸੰਭਾਵਿਤ ਗਠਜੋੜ ਦੀ ਵਿਸ਼ੇਸ਼ ਕਾਉਂਸਲ ਰਾਬਰਟ ਮੂਲਰ ਵੱਲੋਂ ਜਾਂਚ ਦਾ ਦਬਾਅ ਵ੍ਹਾਈਟ ਹਾਊਸ 'ਤੇ ਵਧਣ ਤੋਂ ਬਾਅਦ ਇਹ ਕਦਮ ਸਾਹਮਣੇ ਆਇਆ ਹੈ। ਇਸ ਨਾਲ ਉਹ ਵੱਡੀ ਸੁਣਵਾਈ ਟਲ ਗਈ ਜੋ ਰਾਸ਼ਟਰੀ ਚੋਣਾਂ ਤੋਂ ਸੱਤ ਹਫਤੇ ਪਹਿਲਾਂ ਦੀ ਮਿਆਦ 'ਚ ਰਾਸ਼ਟਰੀ ਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੂੰ ਪ੍ਰੇਸ਼ਾਨੀ 'ਚ ਪਾ ਸਕਦੀ ਹੈ।