ਸਕੂਲ 'ਚ ਸ਼ਾਟਗਨ ਲੈ ਕੇ ਵੜ ਆਇਆ Ex Student ! ਕਰ'ਤੀ ਅੰਨ੍ਹੇਵਾਹ ਫਾਇਰਿੰਗ, ਤੁਰਕੀ 'ਚ ਫੈਲੀ ਸਨਸਨੀ

Tuesday, Apr 14, 2026 - 02:57 PM (IST)

ਸਕੂਲ 'ਚ ਸ਼ਾਟਗਨ ਲੈ ਕੇ ਵੜ ਆਇਆ Ex Student ! ਕਰ'ਤੀ ਅੰਨ੍ਹੇਵਾਹ ਫਾਇਰਿੰਗ, ਤੁਰਕੀ 'ਚ ਫੈਲੀ ਸਨਸਨੀ

ਇੰਟਰਨੈਸ਼ਨਲ ਡੈਸਕ- ਤੁਰਕੀ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸਾਨਲਿਉਰਫਾ ਸੂਬੇ ਦੇ ਸਿਵੇਰੇਕ ਜ਼ਿਲ੍ਹੇ ਵਿੱਚ ਇੱਕ 18 ਸਾਲਾ ਸਾਬਕਾ ਵਿਦਿਆਰਥੀ ਨੇ ਇੱਕ ਵੋਕੇਸ਼ਨਲ ਹਾਈ ਸਕੂਲ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟ 16 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ।

ਹਮਲਾਵਰ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ, ਜੋ ਇਸੇ ਸਕੂਲ ਦਾ ਸਾਬਕਾ ਵਿਦਿਆਰਥੀ ਸੀ। ਉਹ ਇੱਕ ਸ਼ਾਟਗਨ ਲੈ ਕੇ ਸਕੂਲ 'ਚ ਵੜ ਆਇਆ ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਉਸ ਨੇ ਬਿਨਾਂ ਕੁਝ ਦੇਖੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਸਕੂਲ ਦੀ ਇਮਾਰਤ ਦੇ ਅੰਦਰ ਹੀ ਲੁਕ ਗਿਆ।

ਜਾਣਕਾਰੀ ਮਿਲਣ ਮਗਰੋਂ ਪੁਲਸ ਦੀਆਂ ਸਪੈਸ਼ਲ ਫੋਰਸਾਂ ਨੇ ਇਮਾਰਤ ਨੂੰ ਘੇਰ ਲਿਆ ਅਤੇ ਉਸ ਨੂੰ ਸਰੰਡਰ ਕਰਨ ਲਈ ਕਿਹਾ, ਤਾਂ ਹਮਲਾਵਰ ਨੇ ਉਸੇ ਸ਼ਾਟਗਨ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗਵਰਨਰ ਹਸਨ ਸਿਲਦਾਕ ਅਨੁਸਾਰ, ਜ਼ਖ਼ਮੀਆਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹਨ। ਇੱਕ ਅਧਿਆਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

🇹🇷 A mass shooting just took place at a high school in southeastern Turkey, leaving at least 7 people wounded.pic.twitter.com/0aeNZHOpSv

— Mario Nawfal (@MarioNawfal) April 14, 2026

ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਵਿਦਿਆਰਥੀ ਡਰ ਦੇ ਮਾਰੇ ਸਕੂਲ ਦੇ ਗੇਟ ਵੱਲ ਦੌੜ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਪੂਰੇ ਸਕੂਲ ਨੂੰ ਖਾਲੀ ਕਰਵਾ ਲਿਆ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਹਾਲਾਂਕਿ ਹਮਲੇ ਦੇ ਪਿੱਛੇ ਦਾ ਅਸਲ ਕਾਰਨ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ, ਪਰ ਤੁਰਕੀ ਵਿੱਚ ਸਕੂਲ ਸ਼ੂਟਿੰਗ ਵਰਗੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ, ਜਿਸ ਕਾਰਨ ਇਸ ਘਟਨਾ ਨੇ ਪੂਰੇ ਦੇਸ਼ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਪਿੱਛੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਿਰ ਸਾਬਕਾ ਵਿਦਿਆਰਥੀ ਨੇ ਇਹ ਖ਼ੌਫ਼ਨਾਕ ਕਾਰਾ ਕਿਉਂ ਕੀਤਾ।

ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News