ਸੀਰੀਅਲ ਬਲਾਸਟ ਮਾਮਲੇ ’ਚ ਸ਼੍ਰੀਲੰਕਾ ਦੇ ਸਾਬਕਾ ਮੰਤਰੀ ਰਿਸ਼ਦ ਅਤੇ ਭਰਾ ਗ੍ਰਿਫਤਾਰ

Sunday, Apr 25, 2021 - 05:07 PM (IST)

ਕਲੰਬੋ– ਸ਼੍ਰੀਲੰਕਾ ’ਚ ਅਪ੍ਰੈਲ 2019 ’ਚ ਹੋਏ ਸੀਰੀਅਲ ਬਲਾਸਟ ਮਾਮਲੇ ’ਚ ਦੇਸ਼ ਦੇ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਬੁਲਾਰੇ ਅਜੀਤ ਰੋਹਾਨਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼੍ਰੀਲੰਕਾ ਦੇ ਸਾਬਕਾ ਉਦਯੋਗ ਅਤੇ ਵਣਜ ਮੰਤਰੀ ਰਿਸ਼ਦ ਬਾਥਿਊਡੇਨ ਅਤੇ ਉਨ੍ਹਾਂ ਦੇ ਭਰਾ ਰਿਯਾਦ ਨੂੰ ਦੇਸ਼ ਦੇ ਅਪਰਾਧਿਕ ਜਾਂਚ ਵਿਭਾਗ (CID) ਨੇ ਕਥਿਤ ਰੂਪ ਨਾਲ ਅਪ੍ਰੈਲ 2019 ’ਚ ਹੋਏ ਬੰਬ ਹਮਲਿਆਂ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। 

ਰੋਹਾਨਾ ਨੇ ਕਿਹਾ ਕਿ ਦੋਵਾਂ ਭਰਾਵਾਂ ਨੂੰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਗਵਾਹਾਂ ਦੇ ਬਿਆਨ ’ਤੇ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਆਤਮਘਾਤੀ ਹਮਲਾਵਰਾਂ ਦੀ ਮਦਦ ਕਰਨ ਦੇ ਮਾਮਲੇ ’ਚ ਹਿਰਾਸਤ ’ਚ ਲਿਆ ਗਿਆ ਹੈ। ਦੱਸ ਦੇਈਏ ਕਿ 21 ਅਪ੍ਰੈਲ, 2019 ਨੂੰ ਸ਼੍ਰੀਲੰਕਾ ’ਚ ਬੰਬ ਧਮਾਕਿਆਂ ਦੀ ਇਕ ਲੜੀ ’ਚ 40 ਵਿਦੇਸ਼ੀਆਂ ਸਮੇਤ 250 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ। ਇਸਲਾਮਿਕ ਸਟੇਟ ਦੇ ਅੱਤਵਾਦੀ ਸਮੂਹ ਨੇ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। ਬੰਬ ਧਮਾਕੇ ਦੇ ਸਿਲਸਿਲੇ ’ਚ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 


Rakesh

Content Editor

Related News