ਡੈਨਵਰ ''ਚ ਇਕ ਘਰ ''ਚ ਅੱਗ ਲੱਗਣ ਕਾਰਣ 5 ਲੋਕਾਂ ਦੀ ਮੌਤ

Wednesday, Aug 05, 2020 - 09:13 PM (IST)

ਡੈਨਵਰ ''ਚ ਇਕ ਘਰ ''ਚ ਅੱਗ ਲੱਗਣ ਕਾਰਣ 5 ਲੋਕਾਂ ਦੀ ਮੌਤ

ਡੈਨਵਰ- ਡੈਨਵਰ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਣ ਪੰਜ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਅੱਗ ਜਾਣ-ਬੁੱਝ ਕੇ ਲਗਾਈ ਗਈ ਸੀ। ਡੈਨਵਰ ਦਮਕਲ ਵਿਭਾਗ ਦੇ ਕੈਪਟਨ ਗ੍ਰੇਗ ਪਿਕਸਲੇ ਨੇ ਕਿਹਾ ਕਿ ਫਾਇਰ ਬ੍ਰਿਗੇਡ ਦਲ ਨੂੰ ਲੱਗਦਾ ਹੈ ਕਿ ਮਰਨ ਵਾਲਿਾਂ ਵਿਚ 2 ਬੱਚੇ ਤੇ ਤਿੰਨ ਬਾਲਗ ਸ਼ਾਮਲ ਹਨ। 

ਪਿਕਸਲੇ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਇਸ ਪਾਸੇ ਇਸ਼ਾਰਾ ਕਰਦੀ ਹੈ ਕਿ ਦੋ ਮੰਜ਼ਿਲਾ ਇਮਾਰਤ ਵਿਚ ਤਿੰਨ ਲੋਕ ਉੱਪਰ ਦੀ ਮੰਜ਼ਿਲ ਵਿਚੋਂ ਬਚ ਨਿਕਲੇ ਪਰ ਹੇਠਲੀ ਮੰਜ਼ਿਲ ਵਿਚ ਅੱਗ ਦੇ ਕਾਰਣ ਉਥੇ ਮੌਜੂਦ ਲੋਕਾਂ ਨੂੰ ਉਹ ਕੱਢ ਨਹੀਂ ਸਕੇ। ਡੈਨਵਰ ਪੁਲਸ ਦੇ ਲਈ ਜਾਂਚ ਵਿਭਾਗ ਦੇ ਮੁਖੀ ਜੋ ਮੋਂਟੋਆ ਨੇ ਕਿਹਾ ਕਿ ਪੁਲਸ ਫਾਇਰ ਬ੍ਰਿਗੇਡ ਦਲ ਦੇ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਅੱਜ ਜਾਣ-ਬੁੱਝ ਕੇ ਲਗਾਈ ਗਈ ਸੀ। 


author

Baljit Singh

Content Editor

Related News