ਇਟਲੀ ਦੇ ਸ਼ਹਿਰ ਫੌਜ਼ਾ ''ਚ ਦੀਪ ਸਿੱਧੂ ਦੀ ਯਾਦ ''ਚ ਸਮਾਗਮ ਆਯੋਜਿਤ

Wednesday, Mar 16, 2022 - 01:51 PM (IST)

ਇਟਲੀ ਦੇ ਸ਼ਹਿਰ ਫੌਜ਼ਾ ''ਚ ਦੀਪ ਸਿੱਧੂ ਦੀ ਯਾਦ ''ਚ ਸਮਾਗਮ ਆਯੋਜਿਤ

ਇਟਲੀ/ਮਿਲਾਨ (ਸਾਬੀ ਚੀਨੀਆ): ਇਟਲੀ ਦੇ ਸ਼ਹਿਰ ਫੌਜ਼ਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦੀ ਆਤਮਿਕ ਅਰਦਾਸ ਅਤੇ  ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਇਸ  ਸ਼ਰਧਾਂਜਲੀ ਸਮਾਗਮ ਦੌਰਾਨ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹਰਨਾਮ ਸਿੰਘ ਜੀ ਨੇ ਗੁਰਬਾਣੀ ਕੀਰਤਨ ਰਾਹੀ ਹਾਜਰੀ ਲਗਵਾਈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਕਬੱਡੀ ਟੂਰਨਾਮੈਂਟ ਮੁਅੱਤਲ, ਸੰਦੀਪ ਨੰਗਲ ਅੰਬੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਸੰਗਤਾਂ ਨੇ ਬੜੇ ਪਿਆਰ ਨਾਲ ਗੁਰਬਾਣੀ ਸਰਵਣ ਕੀਤੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਇਲਾਕੇ ਦੇ ਨੌਜਵਾਨਾਂ ਵਲੋਂ ਸੰਤਾਂ ਦੀ ਤਸਵੀਰ ਨਾਲ ਦੀਪ ਸਿੱਧੂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਪਾ ਕੇ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ ਗਈ।


author

Vandana

Content Editor

Related News