ਰੋਮ ''ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

Friday, Mar 09, 2018 - 03:07 PM (IST)

ਰੋਮ ''ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਮਿਲਾਨ (ਸਾਬੀ ਚੀਨੀਆ)— ਸ਼ਹੀਦ ਭਗਤ ਸਿੰਘ ਅਤੇ ਰਾਜ ਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਨੂੰ ਮਨਾਉਣ ਲਈ ਭਗਤ ਸਿੰਘ ਸਭਾ ਰੋਮ ਅਹੁੱਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਸ: ਗੁਰਪਾਲ ਸਿੰਘ ਜੌਹਲ ਪ੍ਰਧਾਨ ਤੇ ਸ: ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਦੀ ਅਗਵਾਈ ਹੇਠ ਹੋਈ । ਵੱਖੋ-ਵੱਖਰੇ ਮੁੱਦਿਆਂ 'ਤੇ ਵਿਚਾਰਾਂ ਕਰਨ ਉਪਰੰਤ ਮੌਜੂਦਾ ਆਗੂਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਰੋਮ ਵਿਖੇ ਵੱਡੇ ਪੱਧਰ 'ਤੇ 25 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਮਨਾਇਆ ਜਾਵੇਗਾ।ਜਿਸ ਦੌਰਾਨ 25 ਮਾਰਚ ਦਿਨ ਐਤਵਾਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਦੀਵਾਨਾ ਦੀ ਅਰੰਭਤਾ ਭਾਈ ਅਮਨਪ੍ਰੀਤ ਸਿੰਘ ਵਲੋਂ ਕੀਤੀ ਜਾਵੇਗੀ। ਇਸ ਉਪਰੰਤ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਅਜੀਤ ਸਿੰਘ ਭਾਈ ਬਲਵਿੰਦਰ ਸਿੰਘ ਦਾ ਕਵੀਸ਼ਰੀ ਜੱਥਾ ਹਾਜ਼ਰੀ ਭਰੇਗਾ। 
ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੀ ਸਮੂਹ ਪ੍ਰਬੰਧਕ ਕਮੇਟੀ, ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਅਹੁੱਦੇਦਾਰ ਜਸਵਿੰਦਰ ਪੰਪੀ, ਜਗਰੂਪ ਜੌਹਲ, ਸੁਸ਼ੀਲ ਕੁਮਾਰ, ਦੀਦਾਰ ਦਾਰੀ, ਬਲਦੇਵ ਸਿੰਘ, ਰਾਜ ਕੁਮਾਰ, ਬੰਤ ਚੀਮਾ, ਦਲਵਿੰਦਰ ਕਾਲਾ, ਜਿੰਦਰ ਸੰਧੂ, ਤਰਨ ਦਿੱਲੀ, ਹਰਵਿੰਦਰ ਹਨੀ, ਸੁਖਦੇਵ ਸੁਖਾ, ਅਵਤਾਰ ਬਿੱਲਾ, ਪੰਪੂ ਝਿੰਕਾ ਆਦਿ ਮੌਜੂਦ ਸਨ।


Related News