ਰਾਸ਼ਟਰਪਤੀ ਦੇ ਵਿਰੋਧ ਦੇ ਬਾਵਜੂਦ ਇਸ ਦੇਸ਼ ਦੀ ਪਾਰਲੀਮੈਂਟ ''ਚ ''ਇੱਛਾ ਮੌਤ'' ਨੂੰ ਮਿਲੀ ਮਨਜ਼ੂਰੀ

05/19/2023 2:32:29 AM

ਇੰਟਰਨੈਸ਼ਨਲ ਡੈਸਕ : ਲੰਬੇ ਸਮੇਂ ਤੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਹਿਸ ਚੱਲ ਰਹੀ ਹੈ ਕਿ ਕੀ 'ਇੱਛਾ ਮੌਤ' (Euthanasia) ਇਕ ਨੈਤਿਕ ਪ੍ਰਕਿਰਿਆ ਹੋਵੇਗੀ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਬਤ ਨਹੀਂ ਹੁੰਦੀ? ਕਈ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਪੁਰਤਗਾਲ ਵੀ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ। ਜਿਸ ਤਰ੍ਹਾਂ ਦੁਨੀਆ ਦੇ ਹੋਰ ਦੇਸ਼ ਇਸ ਬਹਿਸ 'ਚ ਉਲਝੇ ਹੋਏ ਹਨ ਕਿ ਇੱਛਾ ਮੌਤ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਉਸੇ ਤਰ੍ਹਾਂ ਪੁਰਤਗਾਲ ਵਿੱਚ ਵੀ ਇਹ ਮੁੱਦਾ ਵੱਖ-ਵੱਖ ਵਿਚਾਰਾਂ ਨੂੰ ਜਨਮ ਦੇ ਰਿਹਾ ਸੀ।

ਉੱਥੇ ਵੀ ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਸੀ। ਅੰਤ 'ਚ ਨਤੀਜਾ ਇਹ ਨਿਕਲਿਆ ਕਿ ਪੁਰਤਗਾਲ ਹੁਣ ਕਾਨੂੰਨੀ ਇੱਛਾ ਮੌਤ ਵਿੱਚ ਆਪਣੇ ਨਾਗਰਿਕਾਂ ਦੀ ਮਦਦ ਕਰੇਗਾ। ਬਸ਼ਰਤੇ ਕਿ ਇੱਛਾ ਮੌਤ ਮੰਗਣ ਵਾਲੇ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ। ਖ਼ਬਰਾਂ ਮੁਤਾਬਕ ਯੂਰਪੀ ਦੇਸ਼ ਪੁਰਤਗਾਲ ਨੇ ਆਪਣੀ ਕਾਨੂੰਨੀ ਆੜ ਵਿੱਚ ਇੱਛਾ ਮੌਤ ਵਰਗੀ ਗੁੰਝਲਦਾਰ ਪ੍ਰਕਿਰਿਆ ਨੂੰ ਮਾਨਤਾ ਦੇ ਦਿੱਤੀ ਹੈ। ਪੁਰਤਗਾਲ ਦੀ ਸੰਸਦ ਨੇ ਇਸ 'ਤੇ ਆਪਣੀ ਅੰਤਿਮ ਮੋਹਰ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਜਹਾਜ਼ ਕ੍ਰੈਸ਼ ਹੋਣ ਤੋਂ 2 ਹਫ਼ਤਿਆਂ ਬਾਅਦ ਜ਼ਿੰਦਾ ਮਿਲੇ 4 ਬੱਚੇ

ਨਵੇਂ ਕਾਨੂੰਨ ਤੋਂ ਇਨ੍ਹਾਂ ਪੀੜਤਾਂ ਨੂੰ ਮਿਲੇਗੀ ਮਦਦ

ਪਿਛਲੇ ਸ਼ੁੱਕਰਵਾਰ ਨੂੰ ਇਸ ਨਵੇਂ ਕਾਨੂੰਨ ਤੋਂ ਉਨ੍ਹਾਂ ਪੀੜਤਾਂ ਨੂੰ ਮਦਦ ਦੀ ਉਮੀਦ ਹੈ, ਜੋ ਵੱਖ-ਵੱਖ ਗੁੰਝਲਦਾਰ ਬੀਮਾਰੀਆਂ ਕਾਰਨ ਪਲ-ਪਲ ਦਮ ਘੁੱਟ ਕੇ ਮਰਨ ਲਈ ਮਜਬੂਰ ਸਨ। ਉਹ ਜ਼ਿੰਦਗੀ ਬਾਰੇ ਬੁਰਾ ਤੇ ਮੌਤ ਬਾਰੇ ਚੰਗਾ ਮਹਿਸੂਸ ਕਰਨ ਲੱਗੇ ਸਨ। ਇਸ ਦੁੱਖ ਤੋਂ ਬਾਅਦ ਵੀ ਪਰ ਕਿਉਂਕਿ ਦੇਸ਼ ਵਿੱਚ ਇੱਛਾ ਮੌਤ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਸੀ, ਇਸੇ ਕਰਕੇ ਅਸਹਿ ਪੀੜਾ ਝੱਲਣ ਤੋਂ ਬਾਅਦ ਵੀ ਲੋਕ ਆਪਣੀ ਮਰਜ਼ੀ ਨਾਲ ਜ਼ਿੰਦਗੀ ਤੋਂ ਛੁਟਕਾਰਾ ਨਹੀਂ ਪਾ ਸਕਦੇ ਸਨ। ਜੇਕਰ ਉਹ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਕਿਹਾ ਜਾਣਾ ਸੀ ਅਤੇ ਪੁਰਤਗਾਲੀ ਕਾਨੂੰਨ ਦੇ ਅਨੁਸਾਰ ਆਤਮ-ਹੱਤਿਆ ਦਾ ਦੋਸ਼ ਲਗਾਇਆ ਜਾਣਾ ਸੀ।

ਇਹ ਵੀ ਪੜ੍ਹੋ : ਮਹਾਰਾਣੀ ਐਲਿਜ਼ਾਬੇਥ-II ਦੇ ਅੰਤਿਮ ਸੰਸਕਾਰ ’ਚ 20 ਕਰੋੜ US ਡਾਲਰ ਹੋਏ ਖਰਚ, ਬ੍ਰਿਟਿਸ਼ ਸਰਕਾਰ ਦਾ ਖੁਲਾਸਾ

ਰਾਸ਼ਟਰਪਤੀ ਨੇ ਕਾਨੂੰਨ ਦਾ ਕੀਤਾ ਸੀ ਵਿਰੋਧ

ਹੁਣ ਹਰ ਉਸ ਬਾਲਗ ਪੁਰਤਗਾਲੀ ਨੂੰ ਇੱਛਾ ਮੌਤ ਦਾ ਕਾਨੂੰਨੀ ਅਧਿਕਾਰ ਮਿਲ ਗਿਆ ਹੈ, ਜੋ ਕੁਝ ਜਾਇਜ਼ ਕਾਰਨਾਂ ਕਰਕੇ ਆਪਣੀ ਜ਼ਿੰਦਗੀ ਤੋਂ ਅੱਗੇ ਜਾ ਕੇ ਮਜਬੂਰੀ ਵੱਸ ਮੌਤ ਨੂੰ ਗਲ਼ੇ ਲਾਉਣਾ ਚਾਹੁੰਦਾ ਹੈ ਪਰ ਜਦੋਂ ਪੁਰਤਗਾਲ ਸਰਕਾਰ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਕਵਾਇਦ ਵਿੱਚ ਲੱਗੀ ਹੋਈ ਸੀ ਤਾਂ ਉਸ ਸਮੇਂ ਰੂੜੀਵਾਦੀ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ ਨੇ ਸਖ਼ਤ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ : ਦੁਕਾਨਦਾਰ ਨੇ ਤੋਤਾ ਦੱਸ ਕੇ ਵੇਚ ਦਿੱਤੀ ਹਰੇ ਰੰਗ ਦੀ ਪੇਂਟ ਕੀਤੀ ਮੁਰਗੀ, ਖ਼ਬਰ ਪੜ੍ਹ ਕੇ ਨਹੀਂ ਰੋਕ ਸਕੋਗੇ ਹਾਸਾ

ਉਹ ਧਾਰਮਿਕ ਪ੍ਰਵਿਰਤੀ ਦੇ ਹਨ ਅਤੇ ਕਿਸੇ ਵੀ 'ਪਾਪ' ਜਾਂ 'ਅਪਰਾਧ' ਨਾਲੋਂ ਇੱਛਾ ਮੌਤ ਨੂੰ ਜ਼ਿਆਦਾ ਸਮਝਦੇ ਰਹੇ ਹਨ। ਇਸ ਦੇ ਬਿਲਕੁਲ ਉਲਟ ਜ਼ਿਆਦਾਤਰ ਪੁਰਤਗਾਲੀ ਲੋਕ ਇਸ ਕਾਨੂੰਨ ਨੂੰ ਲਿਆਉਣ ਦੇ ਹੱਕ ਵਿੱਚ ਸਨ। ਇਸ ਲਈ ਰਾਸ਼ਟਰਪਤੀ ਦੇ ਵਿਰੋਧ ਦੇ ਬਾਵਜੂਦ ਸਰਕਾਰ ਨੇ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੰਸਦ 'ਚ ਕਾਨੂੰਨ ਪਾਸ ਕਰਵਾਇਆ। ਹਾਲਾਂਕਿ, ਇੱਛਾ ਮੌਤ ਬਾਰੇ ਕਾਨੂੰਨੀ ਸਹਾਇਤਾ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜੋ ਸਥਾਈ ਅਤੇ ਅਸਹਿਣਸ਼ੀਲ ਦਰਦ ਤੋਂ ਪੀੜਤ ਹਨ।

ਇਹ ਵੀ ਪੜ੍ਹੋ : ਹਿੰਦ ਮਹਾਸਾਗਰ 'ਚ ਚੀਨੀ ਜਹਾਜ਼ ਦੇ ਨਾਲ ਡੁੱਬੇ 39 ਲੋਕ, ਭਾਰਤੀ ਨੇਵੀ ਨੇ ਮਦਦ ਲਈ ਭੇਜਿਆ P8I ਜਹਾਜ਼

ਕਾਨੂੰਨ ਦੀ ਦੁਰਵਰਤੋਂ 'ਤੇ ਸਵਾਲ

ਇਸ ਦੇ ਨਾਲ ਹੀ ਇੱਛਾ ਮੌਤ ਦਾ ਫ਼ੈਸਲਾ ਲੈਣ ਵਾਲਾ ਵਿਅਕਤੀ ਆਪਣੇ-ਆਪ ਨੂੰ ਮਾਨਸਿਕ ਤੌਰ 'ਤੇ ਸਿਹਤਮੰਦ ਵੀ ਸਾਬਿਤ ਕਰੇਗਾ ਕਿਉਂਕਿ ਇੱਛਾ ਮੌਤ ਕਿਸੇ ਦਾ ਕਾਨੂੰਨੀ ਹੱਕ ਤਾਂ ਹੈ ਪਰ ਕੁਝ ਲੋਕ ਆਪਣੇ ਸਵਾਰਥ ਲਈ ਇਸ ਦਾ ਨਾਜਾਇਜ਼ ਫਾਇਦਾ ਉਠਾਉਣ ਲੱਗ ਪੈਂਦੇ ਹਨ। ਇਸ ਨਵੇਂ ਕਾਨੂੰਨ ਨੂੰ ਸੰਸਦ ਤੋਂ ਮਨਜ਼ੂਰੀ ਮਿਲਦੇ ਹੀ ਇਸ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਸਿਰਫ਼ ਪੁਰਤਗਾਲ ਦੇ ਮੂਲ ਨਿਵਾਸੀ ਜਾਂ ਕਾਨੂੰਨੀ ਨਿਵਾਸੀ ਹੀ ਇਸ ਕਾਨੂੰਨ ਦੀ ਮਦਦ ਲੈਣ ਦੇ ਹੱਕਦਾਰ ਹੋਣਗੇ। ਕੋਈ ਵੀ ਵਿਦੇਸ਼ੀ ਇੱਥੇ ਆਉਣ ਅਤੇ ਕਾਨੂੰਨੀ ਤੌਰ 'ਤੇ ਇੱਛਾ ਮੌਤ ਦੀ ਸਹੂਲਤ ਦਾ ਲਾਭ ਲੈਣ ਦਾ ਹੱਕਦਾਰ ਨਹੀਂ ਹੋਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News