ਵਰ੍ਹਿਆਂ ਤੱਕ ਭਾਰਤ ਖ਼ਿਲਾਫ਼ ਯੂਰਪੀ ਹਥਿਆਰਾਂ ਦੀ ਵਰਤੋਂ ਕੀਤੀ ਗਈ : ਜੈਸ਼ੰਕਰ

Saturday, Jun 13, 2026 - 02:42 AM (IST)

ਵਰ੍ਹਿਆਂ ਤੱਕ ਭਾਰਤ ਖ਼ਿਲਾਫ਼ ਯੂਰਪੀ ਹਥਿਆਰਾਂ ਦੀ ਵਰਤੋਂ ਕੀਤੀ ਗਈ : ਜੈਸ਼ੰਕਰ

ਹੇਲਸਿੰਕੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਯੂਰਪ ਅਜਿਹੇ ਹਥਿਆਰ ਵੇਚਦਾ ਹੈ ਜਿਨ੍ਹਾਂ ਦੀ ਵਰਤੋਂ ਭਾਰਤ ਦੇ ਖ਼ਿਲਾਫ਼ ਕੀਤੀ ਜਾਂਦੀ ਹੈ, ਜਦੋਂਕਿ ਨਵੀਂ ਦਿੱਲੀ ਨੇ ਕਦੇ ਵੀ ਉਸ ਮਹਾਂਦੀਪ ਨੂੰ ਖ਼ਤਰੇ ਵਿਚ ਪਾਉਣ ਵਾਲਾ ਕੋਈ ਕੰਮ ਨਹੀਂ ਕੀਤਾ।

ਰੂਸ-ਯੂਕ੍ਰੇਨ ਟਕਰਾਅ ’ਤੇ ਭਾਰਤ ਦੇ ਰੁਖ਼ ਦੀ ਯੂਰਪ ਵੱਲੋਂ ਕੀਤੀ ਗਈ ਆਲੋਚਨਾ ’ਤੇ ਉਨ੍ਹਾਂ ਫਿਨਲੈਂਡ ਵਿਚ ਇਕ ਸੰਵਾਦ ਸੈਸ਼ਨ ਦੌਰਾਨ ਇਹ ਤਿੱਖੀ ਟਿੱਪਣੀ ਕੀਤੀ। ਫਿਨਲੈਂਡ ਵਿਚ ਵੀਰਵਾਰ ਨੂੰ ‘ਕੁਲਤਾਰੰਤਾ ਟਾਕਸ’ ਦੌਰਾਨ ਜੈਸ਼ੰਕਰ ਨੇ ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਤੋਂ ਕੱਚਾ ਤੇਲ ਖ਼ਰੀਦਣ ਦੇ ਭਾਰਤ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਅਤੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਕਿ ਨਵੀਂ ਦਿੱਲੀ ਨੇ ਇਸ ਟਕਰਾਅ ’ਤੇ ‘ਨੈਤਿਕ ਤੌਰ ’ਤੇ ਅਸਪਸ਼ਟ’ ਰੁਖ਼ ਅਪਣਾਇਆ ਹੈ।

ਜੈਸ਼ੰਕਰ ਨੇ ਕਿਹਾ,‘‘ਕਿਸੇ ਵੀ ਯੂਰਪੀ ਦੇਸ਼ ’ਤੇ ਭਾਰਤੀ ਹਥਿਆਰਾਂ ਨਾਲ ਹਮਲਾ ਨਹੀਂ ਕੀਤਾ ਗਿਆ। ਕਾਸ਼! ਮੈਂ ਭਾਰਤ ਦੇ ਮਾਮਲੇ ਵਿਚ ਯੂਰਪੀ ਹਥਿਆਰਾਂ ਬਾਰੇ ਵੀ ਇਹੀ ਕਹਿ ਸਕਦਾ। ਇਸ ਲਈ ਇਸ ਗੱਲ ਨੂੰ ਧਿਆਨ ਵਿਚ ਰੱਖੋ। ਯੂਰਪੀ ਦੇਸ਼ ਅਜਿਹੇ ਹਥਿਆਰ ਵੇਚਦੇ ਹਨ ਜਿਨ੍ਹਾਂ ਦੀ ਵਰਤੋਂ ਭਾਰਤ ’ਤੇ ਹਮਲੇ ਲਈ ਕੀਤੀ ਜਾਂਦੀ ਹੈ। ਅਜਿਹਾ ਹੁਣੇ ਨਹੀਂ, ਸਗੋਂ ਕਈ ਵਰ੍ਹਿਆਂ ਤੋਂ ਹੋ ਰਿਹਾ ਹੈ।’’


author

Inder Prajapati

Content Editor

Related News