ਪੁਤਿਨ ਦੀ ਯੂਰਪੀ ਦੇਸ਼ਾਂ ਨੂੰ ਚਿਤਾਵਨੀ, ਕਿਹਾ- ਬਾਲਟਿਕ ਸਾਗਰ ''ਚ ਆਵਾਜਾਈ ਰੋਕੀ ਤਾਂ ਹੋਰਮੁਜ਼ ਵਰਗੇ ਬਣਨਗੇ ਹਾਲਾਤ

Saturday, Oct 31, 2026 - 10:16 AM (IST)

ਪੁਤਿਨ ਦੀ ਯੂਰਪੀ ਦੇਸ਼ਾਂ ਨੂੰ ਚਿਤਾਵਨੀ, ਕਿਹਾ- ਬਾਲਟਿਕ ਸਾਗਰ ''ਚ ਆਵਾਜਾਈ ਰੋਕੀ ਤਾਂ ਹੋਰਮੁਜ਼ ਵਰਗੇ ਬਣਨਗੇ ਹਾਲਾਤ

ਮਾਸਕੋ (ਇੰਟ.)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਰੂਸ ਨਾਲ ਟਕਰਾਅ ਵਧਾਉਣਾ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ। ਮਾਸਕੋ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਤਿਨ ਨੇ ਕਿਹਾ, ਜੇਕਰ ਬਾਲਟਿਕ ਸਾਗਰ ’ਚ ਜਹਾਜ਼ਾਂ ਦੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਵੀ ਹੋਰਮੁਜ਼ ਵਰਗੇ ਹਾਲਾਤ ਬਣ ਸਕਦੇ ਹਨ।

ਇਹ ਵੀ ਪੜ੍ਹੋ: 400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ, ਇੰਡਸਟਰੀ 'ਚ ਪਸਰਿਆ ਮਾਤਮ

ਪੁਤਿਨ ਨੇ ਕਿਹਾ ਕਿ ਰੂਸ ਯੂਰਪ ਨਾਲ ਜੰਗ ਨਹੀਂ ਚਾਹੁੰਦਾ ਪਰ ਜੇਕਰ ਕੋਈ ਦੇਸ਼ ਉਸ ਨਾਲ ਟਕਰਾਅ ਕਰਦਾ ਹੈ ਤਾਂ ਉਸ ਨੂੰ ਇਸ ਦੇ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤਣਾਅ ਬਹੁਤ ਜ਼ਿਆਦਾ ਵਧਿਆ ਤਾਂ ਕਿਸੇ ਦੀ ਜਿੱਤ ਨਹੀਂ ਹੋਵੇਗੀ। ਬਾਲਟਿਕ ਸਾਗਰ ਰੂਸ ਅਤੇ ਯੂਰਪ ਵਿਚਕਾਰ ਸਾਮਾਨ ਲਿਆਉਣ ਅਤੇ ਲੈ ਕੇ ਜਾਣ ਦਾ ਇਕ ਅਹਿਮ ਰਸਤਾ ਹੈ। ਰੂਸ ਸਮੇਤ ਕਈ ਯੂਰਪੀ ਦੇਸ਼ ਇਸ ਦੀ ਵਰਤੋਂ ਵਪਾਰ ਲਈ ਕਰਦੇ ਹਨ। ਇੱਥੋਂ ਤੇਲ, ਗੈਸ ਅਤੇ ਦੂਜੀਆਂ ਚੀਜ਼ਾਂ ਜਹਾਜ਼ਾਂ ਰਾਹੀਂ ਇਕ ਦੇਸ਼ ਤੋਂ ਦੂਜੇ ਦੇਸ਼ ਪਹੁੰਚਾਈਆਂ ਜਾਂਦੀਆਂ ਹਨ। ਯੂਕ੍ਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਅਤੇ ਯੂਰਪੀ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ।

ਇਹ ਵੀ ਪੜ੍ਹੋ: 35,000 ਫੁੱਟ 'ਤੇ ਚੰਨ ਦਾ ਦੀਦਾਰ ! ਪਰੀਨੀਤੀ ਚੋਪੜਾ ਤੇ ਰਾਘਵ ਚੱਢਾ ਨੇ ਇੰਝ ਮਨਾਇਆ ਕਰਵਾ ਚੌਥ (ਵੀਡੀਓ)

ਬਾਲਟਿਕ ਸਾਗਰ ਦੇ ਆਸ-ਪਾਸ ਨਾਟੋ ਦੇਸ਼ਾਂ ਦੀ ਮੌਜੂਦਗੀ ਵੀ ਹੈ। ਰੂਸ ਨੂੰ ਡਰ ਹੈ ਕਿ ਜੇਕਰ ਯੂਰਪੀ ਦੇਸ਼ਾਂ ਨੇ ਉਸ ਦੇ ਜਹਾਜ਼ਾਂ ਨੂੰ ਇਸ ਰਸਤੇ ਤੋਂ ਲੰਘਣ ਤੋਂ ਰੋਕਿਆ ਤਾਂ ਉਸ ਦੇ ਵਪਾਰ ’ਤੇ ਅਸਰ ਪਵੇਗਾ। ਪੁਤਿਨ ਇਸੇ ਗੱਲ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਹਾਜ਼ਾਂ ਦੀ ਆਵਾਜਾਈ ਰੋਕੀ ਗਈ ਤਾਂ ਹਾਲਾਤ ਵਿਗੜ ਸਕਦੇ ਹਨ। ਇਸ ਦਾ ਅਸਰ ਸਿਰਫ਼ ਰੂਸ ’ਤੇ ਨਹੀਂ, ਸਗੋਂ ਦੂਜੇ ਦੇਸ਼ਾਂ ਦੇ ਵਪਾਰ ’ਤੇ ਵੀ ਪਵੇਗਾ।

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

ਫਿਨਲੈਂਡ ਅਤੇ ਨਾਰਵੇ ਦੇ ਪੀ. ਐੱਮ. ਨਾਲ ਗੱਲਬਾਤ ਦਾ ਕੀਤਾ ਬਚਾਅ

ਪੁਤਿਨ ਨੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਰ ਸਟੋਰੇ ਨਾਲ ਫੋਨ ’ਤੇ ਹੋਈ ਗੱਲਬਾਤ ਦਾ ਵੀ ਬਚਾਅ ਕੀਤਾ। ਦੋਵਾਂ ਨੇਤਾਵਾਂ ਨੇ ਇਸੇ ਹਫ਼ਤੇ ਉਨ੍ਹਾਂ ਨਾਲ ਗੱਲ ਕੀਤੀ ਸੀ। ਯੂਰਪ ਦੇ ਕੁਝ ਨੇਤਾਵਾਂ ਨੇ ਰੂਸ ਨਾਲ ਗੱਲਬਾਤ ਕਰਨ ਦੇ ਉਨ੍ਹਾਂ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਪੁਤਿਨ ਨੇ ਕਿਹਾ ਕਿ ਰੂਸ ਅਤੇ ਯੂਰਪੀ ਦੇਸ਼ਾਂ ਵਿਚਕਾਰ ਰਿਸ਼ਤੇ ਸੁਧਾਰਨ ਲਈ ਗੱਲਬਾਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਸਕੋ ਯੂਰਪ ਨਾਲ ਸਬੰਧ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਲਈ ਤਿਆਰ ਹੈ।

ਇਹ ਵੀ ਪੜ੍ਹੋ: ਆਮਿਰ ਖਾਨ ਨੇ ਤੀਜੀ ਪਤਨੀ ਗੌਰੀ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੋਹਾਂ ਨੇ ਇਸੇ ਸਾਲ ਕਰਾਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News