ਯੂਰਪੀਨ ਯੂਨੀਅਨ ਨੇ ਐਸਟ੍ਰਾਜੇਨੇਕਾ ਦੀ ਬਰਾਮਦ ''ਤੇ ਪਾਬੰਦੀ ਦੀ ਦਿੱਤੀ ਚਿਤਾਵਨੀ

Saturday, Mar 20, 2021 - 07:37 PM (IST)

ਬਰਲਿਨ-ਯੂਰਪੀਨ ਯੂਨੀਅਨ ਦੀ ਕਾਰਜਕਾਰੀ ਫਾਰਮਾਸਿਊਟੀਕਲ ਕੰਪਨੀਆਂ 'ਤੇ ਇਸ ਦੇ ਲਈ ਦਬਾਅ ਵਧਾ ਰਹੀਆਂ ਹਨ ਕਿ ਉਹ ਮਹਾਂਦੀਪ ਨੂੰ ਟੀਕੇ ਦੀ ਸਪਲਾਈ 'ਚ ਤੇਜ਼ੀ ਲਿਆਏ ਕਿਉਂਕਿ ਕਈ ਮੈਂਬਰ ਦੇਸ਼ਾਂ 'ਚ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਯੂਰਪੀਅਨ ਯੂਨੀਅਨ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਸ਼ੇਸ਼ ਤੌਰ 'ਤੇ ਐਸਟ੍ਰਾਜੇਨੇਕਾ ਯੂਰਪੀਅਨ ਯੂਨੀਅਨ ਦੇ ਬਾਹਰ ਦੇ ਦੇਸ਼ਾਂ ਨੂੰ ਬਰਾਮਦੀ ਪਾਬੰਦੀ ਦਾ ਸਾਹਮਣਾ ਕਰ ਸਕਦੀ ਹੈ ਜੇਕਰ ਉਸ ਨੇ 27 ਦੇਸ਼ਾਂ ਦੇ ਸਮੂਹਾਂ ਨੂੰ ਟੀਕੇ ਦੀ ਉਸ ਗਿਣਤੀ ਦੀ ਜਲਦੀ ਸਪਲਾਈ ਨਹੀਂ ਕੀਤੀ ਜਿਸ ਦਾ ਉਸ ਨੇ ਵਾਅਦਾ ਕੀਤਾ ਸੀ।

ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਯੋਜਨਾਬੱਧ ਤਰੀਕੇ ਨਾਲ ਬਰਾਮਦੀ 'ਤੇ ਪਾਬੰਦੀ ਲੱਗਾ ਸਕਦੇ ਹਾਂ। ਉਨ੍ਹਾਂ ਨੇ ਜਰਮਨ ਮੀਡੀਆ ਸਮੂਹ ਫੂੰਕੇ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਇਹ ਐਸਟ੍ਰਾਜੇਨੇਕਾ ਲਈ ਇਕ ਸੰਦੇਸ਼ ਹੈ। ਤੁਸੀਂ ਹੋਰ ਦੇਸ਼ਾਂ ਨੂੰ ਸਪਲਾਈ ਸ਼ੁਰੂ ਕਰਨ ਤੋਂ ਪਹਿਲਾਂ ਯੂਰਪ ਨੂੰ ਟੀਕੇ ਦੀ ਖੇਪ ਦੇ ਵਾਅਦੇ ਦੇ ਮੁਤਾਬਕ ਸਪਲਾਈ ਪੂਰੀ ਕਰੋ।

ਇਹ ਵੀ ਪੜ੍ਹੋ -ਦੁਨੀਆ 'ਚ ਕੁਝ ਅਜਿਹੇ ਦੇਸ਼, ਜੋ ਇਸ ਕਾਰਣ ਹਨ ਖਾਸ

ਵਾਰ ਡੇਰ ਲੇਯੇਨ ਨੇ ਕਿਹਾ ਕਿ ਯੂਰਪੀਅਨ ਸੰਘ ਅਤੇ ਐਸਟ੍ਰਾਜੇਨੇਕਾ ਦਰਮਿਆਨ ਇਕਰਾਰਨਾਮਾ ਸਪੱਸ਼ਟ ਤੌਰ 'ਤੇ ਕੰਟਰੋਲ ਕਰਦਾ ਹੈ ਕਿ ਯੂਰਪੀਅਨ ਯੂਨੀਅਨ ਦੇ ਅੰਦਰ ਅਤੇ ਬ੍ਰਿਟੇਨ 'ਚ ਐਸਟ੍ਰਾਜੇਨੇਕਾ ਦੇ ਟੀਕੇ ਦੀ ਕਿੰਨੀਆਂ ਖੁਰਾਕਾਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਨੇ ਇਸ ਮੁੱਦੇ ਦੇ ਬਾਰੇ 'ਚ ਐਸਟ੍ਰਾਜੇਨੇਕਾ ਦਾ ਇਕ 'ਰਸਮੀ ਮੈਡੋਰੰਡਮ' ਭੇਜਿਆ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਦੋ ਪੱਤਰਕਾਰਾਂ ਨੂੰ ਲਿਆ ਗਿਆ ਹਿਰਾਸਤ 'ਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News