ਯੂਰਪੀਨ ਯੂਨੀਅਨ ਦੀ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਦਾ ਹੋਇਆ ਦਿਹਾਂਤ
Wednesday, Jan 12, 2022 - 12:01 AM (IST)
ਬ੍ਰਸੇਲਸ-ਕਮਜ਼ੋਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਕੰਮ ਕਰ ਰਾਜਨੀਤੀ 'ਚ ਆਪਣੀ ਥਾਂ ਬਣਾਉਣ ਵਾਲੇ ਇਤਾਲਵੀ ਪੱਤਰਕਾਰ ਅਤੇ ਯੂਰਪੀਨ ਯੂਨੀਅਨ ਦੀ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਦਾ ਇਟਲੀ ਦੇ ਇਕ ਹਸਪਤਾਲ 'ਚ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 65 ਸਾਲਾ ਦੇ ਸਨ। ਯੂਰਪੀਨ ਯੂਨੀਅਨ ਕੌਂਸਲ ਦੇ ਮੁਖੀ ਚਾਰਲਸ ਮਾਈਕਲ ਨੇ ਸਾਸੋਲੀ ਨੂੰ ਇਕ ਗੰਭੀਰ ਅਤੇ ਉਤਸ਼ਾਹੀ ਯੂਰਪੀਨ ਦੱਸਿਆ।
ਇਹ ਵੀ ਪੜ੍ਹੋ : ਅਮਰੀਕਾ ਨੇ ਅਫਗਾਨਿਸਤਾਨ ਲਈ 30.8 ਕਰੋੜ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ
ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਉਦਾਰਤਾ ਅਤੇ ਦੋਸਤੀ ਦੀ ਬਹੁਤ ਯਾਦ ਆਵੇਗੀ। ਸਾਸੋਲੀ ਦੇ ਬੁਲਾਰੇ ਰਾਬਰਟੋ ਕੁਇਲੋ ਨੇ ਇਕ ਟਵੀਟ 'ਚ ਦੱਸਿਆ ਕਿ ਇਟਲੀ ਦੇ ਉੱਤਰੀ-ਪੂਰਬੀ ਸ਼ਹਿਰ ਐਵੀਯਾਨੋ 'ਚ ਸੋਮਵਾਰ ਦੇਰ ਰਾਤ 1:15 ਵਜੇ ਸਾਸੋਲੀ ਦਾ ਦਿਹਾਂਤ ਹੋ ਗਿਆ। ਟਵੀਟ 'ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦੇ ਦਿਹਾਂਤ ਤੋਂ ਇਕ ਦਿਨ ਪਹਿਲਾਂ ਕੁਇਲੋ ਨੇ ਇਕ ਬਿਆਨ 'ਚ ਕਿਹਾ ਸੀ ਕਿ ਇਮਿਊਨ ਸਿਸਟਮ ਪ੍ਰਣਾਲੀ ਦੇ ਆਮ ਹੋਣ ਜਾਣ ਕਾਰਣ ਸਾਸੋਲੀ 26 ਦਸੰਬਰ ਤੋਂ ਹਸਪਤਾਲ 'ਚ ਦਾਖਲ ਸੀ।
ਇਹ ਵੀ ਪੜ੍ਹੋ : ਭਾਰਤ ਅਪ੍ਰੈਲ ਤੋਂ ਅਨਾਰ ਬਰਾਮਦ ਕਰੇਗਾ, ਕੇਂਦਰ ਵੱਲੋਂ ਇਸ ਸੀਜ਼ਨ ’ਚ ਅਮਰੀਕਾ ਨੂੰ ਅੰਬਾਂ ਦੇ ਨਿਰਯਾਤ ਲਈ ਵੀ ਮਨਜ਼ੂਰੀ
ਸਾਸੋਲੀ ਪਿਛਲੇ ਸਾਲ ਸਤੰਬਰ 'ਚ ਲੈਜੀਯੋਨੇਲਾ ਬੈਕਟੀਰੀਆ ਨਾਲ ਇਨਫੈਕਟਿਡ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ। ਉਸ ਤੋਂ ਬਾਅਦ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੀ ਸੀ। ਲਗਾਤਾਰ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਰਹੀ ਅਤੇ ਉਹ ਕਈ ਅਹਿਮ ਵਿਧਾਨ ਬੈਠਕਾਂ ਤੋਂ ਦੂਰ ਰਹੇ ਸਨ। ਹਾਲਾਂਕਿ ਆਪਣੀ ਵੱਲੋਂ ਉਨ੍ਹਾਂ ਨੇ ਕੰਮ 'ਤੇ ਧਿਆਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : BSF ਦੀ ਵੱਡੀ ਕਾਰਵਾਈ, ਕਰੀਬ 108 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।