ਯੂਕ੍ਰੇਨ ਦੀ ਮਦਦ ਲਈ ਅਗੇ ਆਇਆ EU, ਹਥਿਆਰ ਖਰੀਦਣ ਲਈ 450 ਮਿਲੀਅਨ ਯੂਰੋ ਦੀ ਕਰੇਗਾ ਮਦਦ

Monday, Feb 28, 2022 - 12:47 AM (IST)

ਯੂਕ੍ਰੇਨ ਦੀ ਮਦਦ ਲਈ ਅਗੇ ਆਇਆ EU, ਹਥਿਆਰ ਖਰੀਦਣ ਲਈ 450 ਮਿਲੀਅਨ ਯੂਰੋ ਦੀ ਕਰੇਗਾ ਮਦਦ

ਇੰਟਰਨੈਸ਼ਨਲ ਡੈਸਕ-ਯੂਰਪੀਨ ਯੂਨੀਅਨ (ਈ.ਯੂ.) ਹੁਣ ਯੂਕ੍ਰੇਨ ਦੇ ਸਮਰਥਨ 'ਚ ਆ ਗਿਆ ਹੈ। ਯੂਰਪੀਨ ਯੂਨੀਅਨ ਨੇ ਯੂਕੇਨ ਦੀ ਮਦਦ ਲਈ ਵੱਡਾ ਐਲਾਨ ਕੀਤਾ ਹੈ। ਮੀਡੀਆ ਮੁਤਾਬਕ, ਯੂਕ੍ਰੇਨ ਨੂੰ ਹਥਿਆਰ ਖਰੀਦਣ ਲਈ ਈ.ਯੂ. 450 ਮਿਲੀਅਨ ਯੂਰੋ ਦੀ ਮਦਦ ਕਰੇਗਾ। ਇਸ ਤੋਂ ਇਲਾਵਾ ਈ.ਯੂ. ਨੇ ਰੂਸੀ ਮੀਡੀਆ ਨੂੰ ਬੈਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਨਾਲ ਆਇਆ ਜਾਪਾਨ, ਰੂਸ ਦੇ ਬੈਂਕਾਂ 'ਤੇ ਲਾਈ ਪਾਬੰਦੀ

ਬੇਲਾਰੂਸ 'ਤੇ ਪਾਬੰਦੀ ਲਾਉਣ ਸ਼ੁਰੂ ਕਰ ਦਿੱਤਾ ਹੈ। ਦਰਅਸਸਲ, ਰੂਸ ਨੇ ਯੂਕ੍ਰੇਨ 'ਤੇ ਹਮਲੇ ਦੀ ਸ਼ੁਰੂਆਤ ਬੇਲਾਰੂਸ ਤੋਂ ਹੀ ਕੀਤੀ ਸੀ।ਈ.ਯੂ. ਦੀ ਪ੍ਰਧਾਨ ਨੇ ਕਿਹਾ ਕਿ ਯੂਰਪੀਨ ਯੂਨੀਅਨ ਹਮਲੇ ਦੇ ਤਹਿਤ ਇਕ ਦੇਸ਼ ਨੂੰ ਹਥਿਆਰਾਂ ਅਤੇ ਉਪਕਰਣਾਂ ਦੀ ਖਰੀਦ ਲਈ ਫੰਡ ਅਲਾਟ ਕਰੇਗਾ। ਅਸੀਂ ਕ੍ਰੈਮਲਿਨ ਵਿਰੁੱਧ ਆਪਣੀ ਪਾਬੰਦੀ ਵੀ ਮਜ਼ਬੂਤ ਕਰ ਰਹੇ ਹਾਂ।

ਇਹ ਵੀ ਪੜ੍ਹੋ : ਫਰਾਂਸ ਨੇ ਵੀ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਕੀਤਾ ਐਲਾਨ

ਅਸੀਂ ਇਸ ਯੁੱਧ 'ਚ ਹੋਰ ਹਮਲਾਵਾਰਾਂ, ਲੁਕਾਸ਼ੇਂਕੋ ਦੇ ਸ਼ਾਸਨ 'ਤੇ ਨਵੀਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਹੇ ਹਾਂ।ਯੂਰਪੀਨ ਯੂਨੀਅਨ 'ਚ 27 ਦੇਸ਼ ਹਨ। ਸਮੂਹ ਨੇ ਦੁਨੀਆ ਭਰ 'ਚ ਆਪਣੇ ਫੌਜੀ ਸਿਖਲਾਈ ਅਤੇ ਸਹਿਯੋਗੀ ਮਿਸ਼ਨ ਨੂੰ ਉਤਸ਼ਾਹਿਤ ਦੇਣ ਲਈ ਲਗਭਗ 5.7 ਅਰਬ ਯੂਰੋ (6.4 ਅਰਬ ਡਾਲਰ) ਨਾਲ ਇਕ ਫੰਡ ਦੀ ਸ਼ੁਰੂਆਤ ਕੀਤੀ ਹੈ। ਕੁਝ ਪੈਸੇ ਦੀ ਵਰਤੋਂ ਹਿੱਸੇਦਾਰ ਦੇਸ਼ਾਂ ਨੂੰ ਘਾਤਕ ਹਥਿਆਰ ਸਮੇਤ ਫੌਜੀਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : NSO ਨੇ ਸਪਾਈਵੇਅਰ ਦੀ ਦੁਰਵਰਤੋਂ ਦੀ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਇਜ਼ਰਾਈਲੀ ਅਖ਼ਬਾਰ 'ਤੇ ਕੀਤਾ ਮੁਕੱਦਮਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News