ਰੂਸ ਨੂੰ ਵੱਡਾ ਝਟਕਾ, ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਕੀਤਾ ਬਾਹਰ
Friday, Mar 18, 2022 - 02:12 PM (IST)
ਕੀਵ (ਬਿਊਰੋ): ਰੂਸ ਦੁਆਰਾ ਯੂਕ੍ਰੇਨ 'ਤੇ ਹਮਲਾ ਕਰਨ ਤੋਂ ਨਾਰਾਜ਼ ਯੂਰਪੀਅਨ ਸਪੇਸ ਏਜੰਸੀ (ESA) ਨੇ ਮੰਗਲ ਮਿਸ਼ਨ ਤੋਂ ਰੂਸੀ ਸਪੇਸ ਏਜੰਸੀ (Roscosmos) ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਮਿਸ਼ਨ ਵਿਚ ਰੂਸ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਕੋਈ ਮਦਦ ਨਹੀਂ ਲਈ ਜਾਵੇਗੀ। ਇਹ ਮਿਸ਼ਨ ਕਰੀਬ 8433 ਕਰੋੜ ਰੁਪਏ ਦਾ ਹੈ, ਜਿਸ ਨਾਲ ਯੂਰਪੀ ਦੇਸ਼ਾਂ ਦੇ ਨਾਲ-ਨਾਲ ਰੂਸ ਵੀ ਸ਼ਾਮਲ ਸੀ। ਈ.ਐੱਸ.ਏ. ਅਤੇ ਰੂਸੀ ਸਪੇਸ ਏਜੰਸੀ ਏਕਸੋਮਾਰਸ (ExoMars) ਮਿਸ਼ਨ ਨੂੰ ਸਤੰਬਰ ਵਿਚ ਲਾਂਚ ਕਰਨ ਵਾਲੇ ਸਨ।
ਈ.ਐੱਸ.ਏ. ਦੇ ਡਾਇਰੈਕਟਰ ਜਨਰਲ ਜੋਸੇਫ ਏਸ਼ਬੈਸ਼ਰ ਨੇ ਕਿਹਾ ਕਿ ਏਕਸੋਮਾਰਸ ਇਕ ਰੋਵਰ ਹੈ ਜਿਸ ਨੂੰ ਮੰਗਲ ਗ੍ਰਹਿ 'ਤੇ ਭੇਜ ਕੇ ਉੱਥੋਂ ਦੇ ਇਤਿਹਾਸਿਕ ਅਤੇ ਪ੍ਰਾਚੀਨ ਵਾਤਾਵਰਨ ਦੀ ਜਾਂਚ ਕੀਤੀ ਜਾਣੀ ਸੀ ਤਾਂ ਜੋ ਜੀਵਨ ਦੀ ਉਤਪੱਤੀ ਅਤੇ ਸਬੂਤਾਂ ਨੂੰ ਖੋਜਿਆ ਜਾ ਸਕੇ। ਨਾਲ ਹੀ ਭਵਿੱਖ ਵਿਚ ਜੀਵਨ ਦੀਆਂ ਸੰਭਾਵਨਾਵਾਂ 'ਤੇ ਅਧਿਐਨ ਕੀਤਾ ਜਾ ਸਕੇ। ਜੋਸੇਫ ਨੇ ਕਿਹਾ ਕਿ ਹੁਣ ਲਾਚਿੰਗ ਵਿਚ ਸਮਾਂ ਲੱਗੇਗਾ ਕਿਉਂਕਿ ਵਰਤਮਾਨ ਹਾਲਾਤ ਠੀਕ ਨਹੀਂ ਹਨ। ਯੂਰਪੀ ਦੇਸ਼ਾਂ ਨੇ ਇਸ ਮਿਸ਼ਨ ਤੋਂ ਰੂਸ ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਰੋਵਰ ਦੀ ਲਾਂਚਿੰਗ ਨੂੰ ਲੈ ਕੇ ਦੁਬਾਰਾ ਤੋਂ ਯੋਜਨਾ ਬਣਾਈ ਜਾਵੇਗੀ, ਉਸ ਦੇ ਮੁਤਾਬਕ ਤਿਆਰੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੂੰ ਝਟਕਾ, ਜ਼ੇਲੇਂਸਕੀ ਨੂੰ 'ਨੋਬਲ ਸ਼ਾਂਤੀ ਪੁਰਸਕਾਰ' ਲਈ ਕੀਤਾ ਗਿਆ ਨਾਮਜ਼ਦ
ਰੂਸੀ ਰਾਕੇਟ ਜ਼ਰੀਏ ਹੋਣਾ ਸੀ ਲਾਂਚ
ਏਕਸੋਮਾਰਸ ਦਾ ਨਾਮ ਰੋਸੈਲਿੰਡ ਫ੍ਰੈਂਕਲਿਨ (Rosalind Franklin) ਰੱਖਿਆ ਗਿਆ ਹੈ। ਇਸ ਦੀ ਅਸੈਂਬਲੀ ਯੂਕੇ ਵਿਚ ਹੋ ਰਹੀ ਹੈ, ਜਿਸ ਨੂੰ ਰੂਸੀ ਰਾਕੇਟ 'ਤੇ ਲਾਂਚ ਕੀਤਾ ਜਾਣਾ ਸੀ। ਇਸ ਫ਼ੈਸਲੇ ਨਾਲ ਯੂਰਪੀਅਨ ਸਪੇਸ ਏਜੰਸੀ ਨੂੰ ਕਰਾਰਾ ਝਟਕਾ ਲੱਗਾ ਹੈ ਪਰ ਰੂਸ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਮਿਸ਼ਨ ਲਈ ਅਗਲਾ ਲਾਂਚ ਵਿੰਡੋ ਸਾਲ 2024 ਹੈ।
ਹੁਣ ਨਾਸਾ ਨਾਲ ਮਿਲ ਕੇ ਹੋ ਸਕਦੀ ਹੈ ਲਾਂਚਿੰਗ
ਈ.ਐੱਸ.ਏ. ਨੇ ਏਕਸੋਮਾਰਸ ਦੀ ਲਾਂਚਿੰਗ ਲਈ ਰੂਸ ਨੂੰ ਬਾਹਰ ਕਰਨ ਦੇ ਬਾਅਦ ਇਹ ਅਧਿਐਨ ਕੀਤਾ ਹੈ ਕਿ ਇਸ ਰੋਵਰ ਨੂੰ ਕਿਸ ਤਰ੍ਹਾਂ ਮੰਗਲ ਗ੍ਰਹਿ 'ਤੇ ਪਹੁੰਚਾਇਆ ਜਾਵੇ। ਇਸ ਲਈ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਨਾਲ ਗੱਲਬਾਤ ਚੱਲ ਰਹੀ ਹੈ। ਜੋਸੇਫ ਏਸ਼ਬੈਸ਼ਰ ਨੇ ਕਿਹਾ ਕਿ ਅਮਰੀਕੀ ਪੁਲਾੜ ਏਜੰਸੀ ਇਸ ਪ੍ਰਾਜੈਕਟ ਵਿਚ ਸ਼ਾਮਲ ਹੋਣ ਲਈ ਤਿਆਰ ਹੈ। ਉਸ ਦਾ ਮਨ ਹੈ ਕਿ ਉਹ ਇਸ ਵਿਗਿਆਨਕ ਮਿਸ਼ਨ ਵਿਚ ਪੂਰਾ ਸਹਿਯੋਗ ਕਰੇ।
ਪੜ੍ਹੋ ਇਹ ਅਹਿਮ ਖ਼ਬਰ- ਬੰਗਲਾਦੇਸ਼ 'ਚ ISKCON ਮੰਦਰ 'ਤੇ ਹਮਲਾ, ਭੀੜ ਨੇ ਕੀਤੀ ਭੰਨਤੋੜ ਅਤੇ ਲੁੱਟਖੋਹ
ਯੂਰਪੀਅਨ ਸਪੇਸ ਏਜੰਸੀ ਨੇ ਰੋਸੈਲਿੰਡ ਫ੍ਰੈਂਕਲਿਨ ਤੋਂ ਪਹਿਲਾਂ ਸਾਲ 2016 ਵਿਚ ਰੂਸ ਨਾਲ ਮਿਲ ਕੇ ਟ੍ਰੇਸ ਗੈਸ ਆਰਬਿਟਰ ਲਾਂਚ ਕੀਤਾ ਸੀ। ਇਸ ਦਾ ਦੂਜਾ ਹਿੱਸਾ ਇਹ ਰੋਵਰ ਸੀ। ਟ੍ਰੇਸ ਗੈਸ ਮੰਗਲ ਗ੍ਰਹਿ ਦਾ ਚਾਰੇ ਪਾਸੇ ਚੱਕਰ ਲਗਾ ਰਿਹਾ ਹੈ। ਇਸ ਦੀ ਮਦਦ ਨਾਲ ਰੋਸੈਲਿੰਡ ਫ੍ਰੈਂਕਲਿਨ ਦਾ ਸੰਚਾਰ ਧਰਤੀ ਨਾਲ ਜੋੜਿਆ ਜਾਵੇਗਾ। ਏਕਸੋਮਾਰਸ ਮੰਗਲ ਦੀ ਸਤਹਿ 'ਤੇ 2 ਮੀਟਰ ਡੂੰਘਾ ਡ੍ਰਿਲਿੰਗ ਕਰ ਕੇ ਜੀਵਨ ਦੇ ਸੰਕੇਤਾਂ ਦਾ ਪਤਾ ਲਗਾਏਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।