ਇਟਲੀ ''ਚ 15 ਸਤੰਬਰ ਨੂੰ ਯੂਰਪੀਅਨ ਕਬੱਡੀ ਕੱਪ ''ਤੇ ਲੱਗਣਗੀਆਂ ਭਾਰੀ ਰੌਣਕਾਂ
Sunday, Sep 08, 2024 - 02:23 PM (IST)
ਮਿਲਾਨ/ਇਟਲੀ (ਸਾਬੀ ਚੀਨੀਆਂ)- ਇਟਲੀ ਦੇ ਸਭ ਤੋਂ ਸੋਹਣੇ ਸੂਬੇ ਤੁਸਕਾਨਾ ਵਿੱਚ ਇੱਕ ਯੂਰਪੀਅਨ ਕਬੱਡੀ ਕੱਪ ਹੋਣ ਜਾ ਰਿਹਾ ਹੈ। ਗੁਰਦੁਆਰਾ ਸੰਗਤ ਸਭਾ ਤੈਰਾਨੌਵਾਂ ਅਰੇਸੋ ਦੀ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਰੇਸੋ ਵੱਲੋਂ ਯੂਰਪੀਅਨ ਕਬੱਡੀ ਕੱਪ ਦੇ ਨਾਂ ਤੇ ਕਰਵਾਏ ਜਾ ਰਹੇ ਕਬੱਡੀ ਕੱਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 15 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਨਗਰ ਕੌਂਸਲਰ ਸਨਜਵਾਨੀ ਵਲਦਾਰਨੋ ਦੀਆਂ ਗਰਾਊਂਡਾਂ ਵਿੱਚ ਯੂਰਪ ਭਰ ਤੋਂ ਆਏ ਹੋਏ ਕਬੱਡੀ ਖਿਡਾਰੀ ਕਬੱਡੀ ਦੇ ਜੋਰ ਵਿਖਾਉਣਗੇ। ਇਸੇ ਦੌਰਾਨ ਹੀ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣੀਆਂ ਨੇ ਅਤੇ ਇੱਕ ਹੋਰ ਉਪਰਾਲੇ ਤਹਿਤ 14 ਸਤੰਬਰ ਦਿਨ ਸ਼ਨੀਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਗੁਰਬਾਣੀ ਅਤੇ ਦੁਮਾਲਾ ਮੁਕਾਬਲੇ ਵੀ ਕਰਵਾਏ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਦੇ ਵਿਰੋਧ ਤੋਂ ਬਾਅਦ ਝੁਕੀ ਕੈਨੇਡਾ ਸਰਕਾਰ, ਵਿਦਿਆਰਥੀਆਂ ਦੀ ਡਿਪੋਰਟੇਸ਼ਨ 'ਤੇ ਲਾਈ ਰੋਕ
ਦੱਸਣ ਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਬਣੇ ਹੋਏ ਕਲੱਬ ਵੱਲੋਂ ਅਰੇਸੋ ਵਿਖੇ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਸ ਸਾਲ ਵੀ ਯੂਰਪ ਦੇ ਕਈ ਦੇਸ਼ਾਂ ਦੀਆਂ ਕਬੱਡੀ ਟੀਮਾਂ ਇਸ ਕੱਪ ਨੂੰ ਜਿੱਤਣ ਲਈ ਪਹੁੰਚਣਗੀਆਂ ਅਤੇ ਆਏ ਹੋਏ ਖੇਡ ਪ੍ਰੇਮੀਆਂ ਨੂੰ ਕਬੱਡੀ ਦੇ ਜੌਹਰ ਵਿਖਾਉਣਗੀਆਂ। ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਮੁੱਖ ਪ੍ਰਬੰਧਕ ਸੁੱਖਾ ਗਿੱਲ ਹਰਪ੍ਰੀਤ ਸਿੰਘ ਜੀਰਾ ਮਲਕੀਤ ਸਿੰਘ ਖੱਖ ਦਇਆ ਚਾਹਲ ਤੇ ਦੀਪ ਗੜੀਬਖਸ਼ ਨੇ ਦੱਸਿਆ ਕਿ ਕਲੱਬ ਵੱਲੋਂ ਪੰਜਾਬੀ ਖੇਡਾਂ ਦੇ ਨਾਲ ਇੱਕ ਹੋਰ ਉਪਰਾਲਾ ਕਰਦਿਆਂ ਹੋਇਆਂ ਵੱਖ-ਵੱਖ ਖਿੱਤਿਆ ਵਿੱਚ ਮੱਲਾਂ ਮਾਰਨ ਵਾਲੇ ਕਈ ਭਾਰਤੀਆਂ ਨੂੰ ਇਸ ਕਬੱਡੀ ਕੱਪ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਖੇਡ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਕਈ ਅਹਿਮ ਸ਼ਖਸੀਅਤਾਂ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਇਟਲੀ ਪਹੁੰਚ ਰਹੀਆਂ ਹਨ। ਆਸ ਹੈ ਕਿ ਇਸ ਕਬੱਡੀ ਕੱਪ 'ਚ ਸਨਜੁਆਨੀ ਵਲਦਾਰਨੋ ਦੀਆਂ ਗਰਾਂਊਡਾਂ ਵਿੱਚ 15 ਸਤੰਬਰ ਨੂੰ ਪੰਜਾਬੀਆਂ ਦਾ ਇਤਿਹਾਸਿਕ ਇਕੱਠ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।