ਯੂਰਪ ਦੀਆਂ ਘੜੀਆਂ 27 ਅਕਤੂਬਰ ਤੋਂ 1 ਘੰਟੇ ਲਈ ਹੋ ਜਾਣਗੀਆਂ ਪਿੱਛੇ

Saturday, Oct 26, 2024 - 05:31 AM (IST)

ਯੂਰਪ ਦੀਆਂ ਘੜੀਆਂ 27 ਅਕਤੂਬਰ ਤੋਂ 1 ਘੰਟੇ ਲਈ ਹੋ ਜਾਣਗੀਆਂ ਪਿੱਛੇ

ਰੋਮ (ਦਲਵੀਰ ਕੈਂਥ)- ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦਾ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਬਦਲਿਆ ਜਾ ਰਿਹਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ, ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ। ਇਸ ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 2 ਵਜੇ ਯੂਰਪ ਦੀਆਂ ਸਾਰੀਆਂ ਘੜੀਆਂ ਇੱਕ ਘੰਟਾ ਅੱਗੇ ਆ ਗਈਆਂ ਸਨ, ਮਤਲਬ ਜਿਵੇਂ ਕਿ ਜੇਕਰ ਘੜੀ ਅਨੁਸਾਰ ਰਾਤ ਨੂੰ 2 ਵਜੇ ਸੀ ਤਾਂ ਉਸ ਨੂੰ 3 ਸਮਝਿਆ ਗਿਆ।

ਇਹ ਵੀ ਪੜ੍ਹੋ: ਕੈਨੇਡਾ ਦੀ PR ਲਈ ਲੰਬੀ ਹੋਵੇਗੀ ਉਡੀਕ! ਅਗਲੇ 3 ਸਾਲਾਂ 'ਚ ਇੰਨੇ ਹੀ ਲੋਕਾਂ ਨੂੰ ਮਿਲੇਗਾ ਸਥਾਈ ਨਿਵਾਸ

ਇਹ ਟਾਈਮ ਇਸ ਤਰ੍ਹਾਂ ਹੀ ਇਸ ਸਾਲ ਅਕਤੂਬਰ ਮਹੀਨੇ ਦੇ ਆਖਰੀ ਸ਼ਨੀਵਾਰ ਤੱਕ ਚੱਲਣਾ ਹੈ। ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 3 ਵਜੇ ਸਾਰੇ ਯੂਰਪ ਦੀਆਂ ਘੜੀਆਂ 1  ਘੰਟਾ ਪਿੱਛੇ ਆ ਜਾਣਗੀਆਂ। ਇਸ ਲਈ ਹੁਣ ਜਦੋਂ ਅਕਤੂਬਰ ਦੇ ਆਖਰੀ ਸ਼ਨੀਵਾਰ ਭਾਵ 26 ਅਕਤੂਬਰ ਤੋਂ ਬਾਅਦ ਅਗਲੀ ਸਵੇਰ ਤੜਕੇ ਯਾਨੀ 27 ਅਕਤੂਬਰ ਨੂੰ ਘੜੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਸਮਝਿਆ ਜਾਵੇਗਾ। ਜਿਹੜੀਆਂ ਘੜੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ 2 ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਇਹ ਦੇਸ਼ ਦੇਵੇਗਾ 30,000 ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਮੌਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News