ਦੁਨੀਆ ਦਾ ਸਭ ਤੋਂ ਭਾਰੀ ਕੱਦੂ ਬਣਿਆ ਯੂਰਪ ਦਾ ''ਚੈਂਪੀਅਨ'', 1200 ਕਿਲੋ ਤੋਂ ਵੱਧ ਵਜ਼ਨੀ

Thursday, Oct 14, 2021 - 01:44 PM (IST)

ਦੁਨੀਆ ਦਾ ਸਭ ਤੋਂ ਭਾਰੀ ਕੱਦੂ ਬਣਿਆ ਯੂਰਪ ਦਾ ''ਚੈਂਪੀਅਨ'', 1200 ਕਿਲੋ ਤੋਂ ਵੱਧ ਵਜ਼ਨੀ

ਬਰਲਿਨ (ਬਿਊਰੋ): ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਅਜੀਬੋਗਰੀਬ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਯੂਰਪ ਵਿਚ ਕੱਦੂ ਦੀਆਂ ਵਿਭਿੰਨ ਕਿਸਮਾਂ ਦਾ ਜਸ਼ਨ ਮਨਾਉਣ ਲਈ European Pumpkin Weighing Championship ਦਾ ਆਯੋਜਨ ਅਕਤੂਬਰ ਵਿਚ ਕੀਤਾ ਜਾਂਦਾ ਹੈ। ਇਸ ਵਿਚ ਕੱਦੂ ਦੀਆਂ ਦੁਨੀਆ ਵਿਚ ਸਭ ਤੋਂ ਵੱਖਰੀਆਂ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ। ਮੁਕਾਬਲੇ ਵਿਚ ਇਸ ਸਾਲ ਦੇ ਜੇਤੂ ਕੱਦੂ ਨੂੰ ਦੁਨੀਆ ਦੀ ਸਭ ਤੋਂ ਭਾਰੀ ਸਬਜ਼ੀ ਕਹਿਣਾ ਗਲਤ ਨਹੀਂ ਹੋਵੇਗਾ।

ਜੇਤੂ ਇਟਲੀ ਦੇ ਟਸਕਨੀ ਖੇਤਰ ਦਾ ਹੈ ਜਿਸ ਦੇ ਕੱਦੂ ਦਾ ਵਜ਼ਨ 1,217.5 ਕਿਲੋਗ੍ਰਾਮ ਦਰਜ ਕੀਤਾ ਗਿਆ। ਡੀਡਬਲਊ ਨਿਊਜ਼ ਦੇ ਇਕ ਟਵੀਟ ਮੁਤਾਬਕ ਇਟਲੀ ਦੇ ਟਸਕਨੀ ਖੇਤਰ ਦੇ 1,217.5 ਕਿਲੋਗ੍ਰਾਮ ਵਜ਼ਨੀ ਕੱਦੂ ਨੇ ਐਤਵਾਰ ਨੂੰ ਜਰਮੀ ਦੇ ਲੁਡਵਿਗਸਬਰਗ ਵਿਚ ਆਯੋਜਿਤ ਯੂਰਪੀਅਨ ਪੰਪਕਿਨ ਵੇਇੰਗ ਚੈਂਪੀਅਨਸ਼ਿਪ ਜਿੱਤੀ। ਟਵੀਟ ਵਿਚ ਦੱਸਿਆ ਗਿਆ ਕਿ ਇਸੇ ਕੱਦੂ ਨੇ ਸਤੰਬਰ ਵਿਚ 1,226 ਕਿਲੋਗ੍ਰਾਮ ਵਜ਼ਨ ਦੇ ਨਾਲ ਦੁਨੀਆ ਦੇ ਸਭ ਤੋਂ ਭਾਰੀ ਕੱਦੂ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਲਾੜੀ ਨੇ ਵਿਆਹ 'ਚ ਪਾਇਆ 60 ਕਿਲੋ ਸੋਨਾ, ਤੁਰਨਾ ਹੋਇਆ ਮੁਸ਼ਕਲ (ਤਸਵੀਰ ਵਾਇਰਲ)

ਲੋਕਾਂ ਨੇ ਦਿੱਤੀਆਂ ਵੱਖ-ਵੱਖ ਪ੍ਰਤੀਕਿਰਿਆਵਾਂ
ਸੋਸ਼ਲ ਮੀਡੀਆ 'ਤੇ ਇਹ ਖ਼ਬਰ ਸ਼ੇਅਰ ਕੀਤੇ ਜਾਣ ਦੇ ਬਾਅਦ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ। ਇਕ ਯੂਜ਼ਰ ਨੇ ਲਿਖਿਆ,''ਇਸ ਖੇਤਰ ਵਿਚ ਹੈਲੋਵੀਨ ਅਸਲ ਵਿਚ ਭਿਆਨਕ ਹੁੰਦਾ ਹੋਵੇਗਾ।'' 31 ਅਕਤੂਬਰ ਨੂੰ ਮਨਾਏ ਜਾਣ ਵਾਲੇ ਹੈਲੋਵੀਨ ਵਿਚ ਵੱਡੇ ਪੱਧਰ 'ਤੇ ਕੱਦੂ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਯੂਜ਼ਰਸ ਅਨੁਮਾਨ ਲਗਾ ਰਹੇ ਹਨ ਕਿ ਇਕ ਕੱਦੂ ਤੋਂ ਕਿੰਨੇ ਉਤਪਾਦ ਬਣਾਏ ਜਾ ਸਕਦੇ ਹਨ। ਟਵਿੱਟਰ ਯੂਜ਼ਰ ਨੇ ਲਿਖਿਆ,''ਇਸ ਕੱਦੂ ਨਾਲ ਬਹੁਤ ਕੁਝ ਬਣਾਇਆ ਜਾ ਸਕਦਾ ਹੈ।''


author

Vandana

Content Editor

Related News