Europe heatwave: ਗਰਮੀ ਦਾ ਕਹਿਰ, ਫਰਾਂਸ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਦੀ ਸੰਭਾਵਨਾ

Wednesday, Jun 26, 2019 - 04:25 AM (IST)

Europe heatwave: ਗਰਮੀ ਦਾ ਕਹਿਰ, ਫਰਾਂਸ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਦੀ ਸੰਭਾਵਨਾ

ਜਲੰਧਰ— ਯੂਰਪ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਗਰਮੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਆਮਤੌਰ 'ਤੇ ਜੁਲਾਈ ਦੇ ਆਖਰ ਜਾ ਅਗਸਤ 'ਚ ਸੈੱਟ ਕੀਤੇ ਜਾਣ ਵਾਲੇ ਰਾਸ਼ਟਰੀ ਉੱਚਤਮ ਤਾਪਮਾਨ ਦੇ ਰਿਕਾਰਡ ਨੂੰ ਇਸ ਹਫਤੇ ਯੂਰਪ ਭਰ 'ਚ ਤੋੜਣ ਦੀ ਸੰਭਾਵਨਾ ਹੈ, ਕਿਉਂਕਿ ਪੂਰੇ ਮਹਾਦੀਪ 'ਚ ਗਰਮੀ ਦੇ ਸ਼ੁਰੂਆਤੀ ਦਿਨਾਂ 'ਚ ਗਰਮੀ ਦਾ ਕਹਿਰ ਜਾਰੀ ਹੈ।

PunjabKesari
ਬੁੱਧਵਾਰ ਨੂੰ ਫਰਾਂਸ, ਜਰਮਨੀ, ਸਪੇਨ ਤੇ ਇਟਲੀ ਦੇ ਸਭ ਤੋਂ ਗਰਮ ਹਿੱਸਿਆਂ 'ਚ ਤਾਪਮਾਨ ਵੱਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੂਰੇ ਮਹਾਦੀਪ 'ਚ ਬਹੁਤ ਗਰਮ ਹਵਾਂਵਾ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਗਰਮੀ ਦੇ ਕਹਿਰ ਨੂੰ ਲੈ ਕੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਨੇ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਬਚਣ ਦੀ ਚਿਤਾਵਨੀ ਦਿੱਤੀ ਸੀ।

PunjabKesari

ਇਸ ਦੇ ਨਾਲ ਹੀ ਫੀਫਾ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ 'ਚ ਫਰਾਂਸ ਦੇ ਮਹਿਲਾ ਵਿਸ਼ਵ ਕੱਪ 'ਚ ਗਰਮੀ ਕਾਰਨ ਸਾਬਧਾਨੀਆਂ ਨੂੰ ਲਾਗੂ ਕਰ ਸਕਦਾ ਹੈ। ਮੌਸਮ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਰਮਨੀ 'ਚ ਬੁੱਧਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ 'ਤੋਂ ਪਾਰ ਜਾਣ ਦੀ ਸੰਭਾਵਨਾ ਹੈ, ਜੋ ਦੇਸ਼ ਦੇ ਪਿਛਲੇ ਜੂਨ ਰਿਕਾਰਡ 38.2 ਡਿਗਰੀ ਸੈਲਸੀਅਸ 'ਚ ਸਭ ਤੋਂ ਉੱਪਰ ਹੈ।


author

Gurdeep Singh

Content Editor

Related News