ਬ੍ਰਿਟੇਨ ਵਿਚ ਵਿਅਕਤੀ ਦੀ ਖੁੱਲ੍ਹੀ ਕਿਸਮਤ, ਲੱਗੀ 381 ਕਰੋੜ ਰੁਪਏ ਦੀ ਲਾਟਰੀ

Wednesday, Dec 04, 2019 - 03:01 PM (IST)

ਬ੍ਰਿਟੇਨ ਵਿਚ ਵਿਅਕਤੀ ਦੀ ਖੁੱਲ੍ਹੀ ਕਿਸਮਤ, ਲੱਗੀ 381 ਕਰੋੜ ਰੁਪਏ ਦੀ ਲਾਟਰੀ

ਲੰਡਨ- ਬ੍ਰਿਟੇਨ ਵਿਚ ਇਕ ਵਿਅਕਤੀ ਦੀ ਅਜਿਹੀ ਕਿਸਮਤ ਬਦਲੀ ਕਿ ਉਹ ਅਚਾਨਕ 381 ਕਰੋੜ ਰੁਪਏ ਦਾ ਮਾਲਕ ਹੋ ਗਿਆ। ਅਸਲ ਵਿਚ ਇਸ ਵਿਅਕਤੀ ਨੇ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਰਾਹੀਂ ਇਹ ਰਾਸ਼ੀ ਜਿੱਤੀ ਹੈ। ਇਸ ਜਿੱਤ ਦੇ ਨਾਲ ਹੀ ਉਹ ਕਈ ਸੈਲੀਬ੍ਰੇਟੀਜ਼ ਤੋਂ ਵੀ ਜ਼ਿਆਦਾ ਅਮੀਰ ਬਣ ਗਿਆ ਹੈ। ਬ੍ਰਿਟੇਨ ਦੇ ਲਾਟਰੀ ਨਿਯਮਾਂ ਤਹਿਤ ਜਿੱਤਣ ਵਾਲਾ ਵਿਅਕਤੀ ਆਪਣੀ ਪਛਾਣ ਗੁਪਤ ਰੱਖ ਸਕਦਾ ਹੈ। ਇਸ ਸਾਲ ਯੂਰੋਮਿਲੀਅਨਜ਼ ਜੈਕਪਾਟ ਜਿੱਤਣ ਵਾਲਾ ਇਹ ਸੱਤਵਾਂ ਵਿਅਕਤੀ ਹੈ।

ਦੱਸ ਦਈਏ ਕਿ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਵਿਚ ਸਭ ਤੋਂ ਜ਼ਿਆਦਾ ਰੁਪਏ ਜਿੱਤਣ ਦਾ ਰਿਕਾਰਡ 1585 ਕਰੋੜ ਰੁਪਏ ਦਾ ਹੈ। ਅਕਤੂਬਰ 2019 ਵਿਚ ਹੀ ਇਕ ਵਿਅਕਤੀ ਨੇ ਨੈਸ਼ਨਲ ਲਾਟਰੀ ਰਾਹੀਂ ਇਹ ਰਕਮ ਜਿੱਤੀ ਸੀ। ਡੇਲੀ ਮੇਲ ਮੁਤਾਬਕ ਇਸ ਵਾਰ ਅਰਬਪਤੀ ਬਣਨ ਵਾਲੇ ਵਿਅਕਤੀ ਦੇ ਟਿਕਟ ਦਾ ਨੰਬਰ VRTL46314 ਸੀ।

ਕੁਝ ਹਫਤੇ ਪਹਿਲਾਂ ਬ੍ਰਿਟੇਨ ਦੇ ਰਹਿਣ ਵਾਲੇ ਕਪਲ ਸਟੀਵ ਥਾਮਸਨ ਤੇ ਲੰਕਾ ਨੇ 979 ਕਰੋੜ ਰੁਪਏ ਜਿੱਤੇ ਸਨ, ਉਥੇ ਹੀ ਬ੍ਰਿਟੇਨ ਦੀ ਨੈਸ਼ਨਲ ਲਾਟਰੀ ਵਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਸਕੀਮਾਂ ਲਾਂਚ ਕੀਤੀਆਂ ਜਾਂਦੀਆਂ ਹਨ। ਨੈਸ਼ਨਲ ਲਾਟਰੀ ਦੀ 'ਲਾਟਰੀ ਸੈਟ ਫਾਰ ਲਾਈਫ' ਸਕੀਮ ਦੇ ਤਹਿਤ ਜੇਤੂ ਨੂੰ 30 ਸਾਲ ਤੱਕ ਹਰ ਮਹੀਨੇ 8 ਲੱਖ ਤੋਂ ਵਧੇਰੇ ਰੁਪਏ ਦਿੱਤੇ ਜਾਂਦੇ ਹਨ। ਅਗਸਤ 2019 ਵਿਚ ਇਕ ਵਿਅਕਤੀ ਨੂੰ ਅਜਿਹੀ ਹੀ ਅਨੋਖੀ ਲਾਟਰੀ ਲੱਗੀ ਸੀ। ਲਾਟਰੀ ਸੈਟ ਫਾਰ ਲਾਈਫ ਸਕੀਮ ਦੇ ਨੌਜਵਾਨ ਡੀਨ ਵੀਮੇਸ ਜੇਤੂ ਬਣੇ ਸਨ। ਇਸ ਤੋਂ ਬਾਅਦ ਉਹ ਹਰ ਮਹੀਨੇ ਨੈਸ਼ਨਲ ਲਾਟਰੀ ਵਲੋਂ 8.6 ਲੱਖ ਰੁਪਏ ਹਾਸਲ ਕਰਨ ਦੇ ਹੱਕਦਾਰ ਬਣ ਗਏ ਸਨ। 


author

Baljit Singh

Content Editor

Related News