ਜੇਕਰ ਯੂਕ੍ਰੇਨ ''ਤੇ ਹਮਲਾ ਹੋਇਆ ਤਾਂ ਰੂਸ ''ਤੇ ਨਵੀਆਂ ਪਾਬੰਦੀਆਂ ਲਾਏਗਾ ਯੂਰਪੀਨ ਯੂਨੀਅਨ
Wednesday, Dec 15, 2021 - 10:51 PM (IST)
ਬ੍ਰਸੇਲਸ-ਯੂਰਪੀਨ ਯੂਨੀਅਨ (ਈ.ਯੂ.) ਦੀ ਕਾਰਜਕਾਰੀ ਕਮੇਟੀ ਦੀ ਮੁਖੀ ਨੇ ਬੁੱਧਵਾਰ ਨੂੰ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਗੁਆਂਢੀ ਯੂਕ੍ਰੇਨ 'ਤੇ ਹਮਲਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਈ.ਯੂ. ਕੋਲ ਉਸ ਦੇ ਵਿਰੁੱਧ ਕਈ ਵਾਧੂ ਪਾਬੰਦੀਆਂ ਤਿਆਰ ਹਨ। ਇਸ ਮੁੱਦੇ 'ਤੇ ਯੂਰਪੀਨ ਯੂਨੀਅਨ ਦੇ ਸ਼ਿਖਰ ਸੰਮੇਲਨ ਦੀ ਪਹਿਲੀ ਸ਼ਾਮ, ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਕਿਹਾ ਕਿ ਮੌਜੂਦਾ ਪਾਬੰਦੀਆਂ ਨੂੰ ਵਧਾਉਣ ਅਤੇ ਵਿਤਸਾਰ ਕਰਨ ਤੋਂ ਇਲਾਵਾ, ਯੂਰਪੀਨ ਯੂਨੀਅਨ 'ਰੂਸ ਲਈ ਗੰਭੀਰ ਨਤੀਜਿਆਂ ਨਾਲ ਬੇਮਿਸਾਲ ਉਪਾਅ' ਅਪਣਾ ਸਕਦਾ ਹੈ।
ਇਹ ਵੀ ਪੜ੍ਹੋ : PM ਜਾਨਸਨ ਨੂੰ 'ਕੋਵਿਡ ਟੀਕਾ ਪਾਸ' ਸੰਬੰਧੀ ਨਿਯਮ ਲਿਆਉਣ ਲਈ ਵਿਰੋਧ ਦਾ ਕਰਨਾ ਪਿਆ ਸਾਹਮਣਾ
ਉਰਸੁਲਾ ਨੇ ਯੂਰਪੀਨ ਸੰਸਦ ਨੂੰ ਦੱਸਿਆ ਕਿ ਰੂਸ ਦੇ ਵਿੱਤ, ਊਰਜਾ ਅਤੇ ਹੋਰ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਹੀ ਆਰਥਿਕ ਪਾਬੰਦੀ ਹੈ ਕਿਉਂਕਿ 2014 'ਚ ਯੂਕ੍ਰੇਨ ਦੇ ਕ੍ਰੀਮੀਆ ਪ੍ਰਾਇਦੀਪ 'ਤੇ ਉਸ ਨੇ ਕਬਜ਼ਾ ਕਰ ਲਿਆ ਸੀ ਅਤੇ ਅਜਿਹਾ ਕਾਰਵਾਈ ਨੂੰ ਪੱਛਮੀ ਹਮਲਾਵਰ ਦੇ ਤੌਰ 'ਤੇ ਦੇਖਦਾ ਹੈ। ਉਨ੍ਹਾਂ ਨੇ ਇਸ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਕਿ ਨਵੀਆਂ ਪਾਬੰਦੀਆਂ 'ਚ ਕੀ ਹੋ ਸਕਦਾ ਹੈ। ਅਮਰੀਕੀ ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਨੇ ਯੂਕ੍ਰੇਨ ਦੀ ਸਰਹੱਦ ਵੱਲ 70,000 ਫੌਜੀਆਂ ਨੂੰ ਟ੍ਰਾਂਸਫਰ ਕਰ ਦਿੱਤਾ ਹੈ ਅਤੇ ਅਗਲੇ ਸਾਲ ਦੀ ਸ਼ੁਰੂਆਤ 'ਚ ਸੰਭਾਵਿਤ ਹਮਲੇ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ :ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇਉਬਾ ਨੂੰ ਲਗਾਤਾਰ ਦੂਜੀ ਵਾਰ ਚੁਣਿਆ ਪਾਰਟੀ ਪ੍ਰਧਾਨ
ਮਾਸਕੋ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਸ ਦੀ ਯੂਕ੍ਰੇਨ 'ਤੇ ਹਮਲਾ ਕਰਨ ਦੀ ਕੋਈ ਯੋਜਨਾ ਹੈ ਅਤੇ ਉਹ ਪੱਛਮੀ ਚਿੰਤਾਵਾਂ ਨੂੰ ਇਕ ਖਤਰਨਾਕ ਮੁਹਿੰਮ ਦੇ ਹਿੱਸੇ ਦੇ ਰੂਪ 'ਚ ਖਾਰਿਜ ਕਰਦਾ ਹੈ। 'ਐਸੋਸੀਏਟੇਡ ਪ੍ਰੈੱਸ' ਵੱਲੋਂ ਦੇਖੇ ਗਏ ਯੂਰਪੀਨ ਯੂਨੀਅਨ ਦੇ ਨੇਤਾਵਾਂ ਦੇ ਵੀਰਵਾਰ ਨੂੰ ਸਿਖਰ ਸੰਮੇਲਨ ਦੇ ਮਸੌਦੇ 'ਚ, 27 ਦੇਸ਼ਾਂ ਨੇ ਵਾਅਦਾ ਕੀਤਾ ਕਿ ਯੂਕ੍ਰੇਨ ਵਿਰੁੱਧ ਅਗੇ ਕਿਸੇ ਵੀ ਫੌਜੀ ਹਮਲਾਵਰਤਾ ਦਾ ਨਤੀਜਾ ਵੱਡੇ ਪੱਧਰ 'ਤੇ ਗੰਭੀਰ ਪ੍ਰਤੀਕਿਰਿਆ ਹੋਵੇਗੀ। ਯੂਰਪੀਨ ਯੂਨੀਅਨ ਕਿਸੇ ਵੀ ਪਾਬੰਦੀ ਪੈਕੇਜ ਦਾ ਅਮਰੀਕਾ ਅਤੇ ਬ੍ਰਿਟੇਨ ਨਾਲ ਤਾਲਮੇਲ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਕਾਰਨ ਲੱਕੜ ਆਧਾਰਿਤ ਇੰਡਸਟਰੀ ਬੰਦ ਹੋਣ ਦੇ ਕੰਢੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।