ਈ.ਯੂ. ਨੇ ਹਮਾਸ ਦੇ ਹਮਲੇ ਮਗਰੋਂ ਫਲਸਤੀਨ ਲਈ ਸਾਰੇ ਭੁਗਤਾਨ ਮੁਅੱਤਲ ਕੀਤੇ ਜਾਣ ਦੇ ਐਲਾਨ ਨੂੰ ਪਲਟਿਆ
Tuesday, Oct 10, 2023 - 09:28 AM (IST)
ਬ੍ਰਸੈਲਜ਼ (ਭਾਸ਼ਾ)- ਯੂਰਪੀਅਨ ਯੂਨੀਅਨ (ਈ.ਯੂ.) ਨੇ ਆਪਣੇ ਕਮਿਸ਼ਨਰ ਓਲੀਵਰ ਵਰਹੇਲੀ ਵੱਲੋਂ ਪਹਿਲਾਂ ਕੀਤੀ ਗਈ ਉਸ ਘੋਸ਼ਣਾ ਨੂੰ ਪਲਟ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਈ.ਯੂ. ਨੇ ਫਲਸਤੀਨੀਆਂ ਲਈ 'ਸਾਰੇ ਭੁਗਤਾਨ' ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਹਨ। ਈ.ਯੂ. ਨੇ ਕਿਹਾ ਕਿ ਹਮਾਸ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲਿਆਂ ਦੇ ਮੱਦੇਨਜ਼ਰ ਉਹ ਇਸ ਤਰ੍ਹਾਂ ਦੀ ਸਹਾਇਤਾ ਦੀ ਤੁਰੰਤ ਸਮੀਖਿਆ ਕਰੇਗਾ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਸ਼ੋਪੀਆਂ 'ਚ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਢੇਰ
ਯੂਰਪੀ ਕਮਿਸ਼ਨ ਵੱਲੋਂ ਸੋਮਵਾਰ ਦੇਰ ਰਾਤ ਜਾਰੀ ਇਕ ਸੰਖੇਪ ਬਿਆਨ ਵਿਚ ਕਿਹਾ ਗਿਆ, 'ਫਿਲਹਾਲ ਭੁਗਤਾਨ ਨੂੰ ਲੈ ਕੇ ਕੋਈ ਰੋਕ ਨਹੀਂ ਹੋਵੇਗੀ।' ਇਸ ਤੋਂ 5 ਘੰਟੇ ਪਹਿਲਾਂ ਵਰਹੇਲੀ ਨੇ ਹਮਾਸ ਵੱਲੋਂ ਇਜ਼ਰਾਈਲ 'ਤੇ ਹਮਲੇ ਨੂੰ 'ਅੱਤਵਾਰ ਅਤੇ ਬੇਰਹਿਮੀ' ਕਰਾਕ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਸੀ ਕਿ ਯੂਰਪੀਅਨ ਯੂਨੀਅਨ ਨੇ ਫਲਸਤੀਨੀਆ ਨੂੰ 'ਸਾਰੇ ਭੁਗਤਾਨ' ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਹਨ। ਹੁਣ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਐਲਾਨ ਕਿਓਂ ਪਲਟਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।