EU ਦੇ ਮੰਤਰੀ ਅਫਗਾਨਿਸਤਾਨ ਤੇ ਸ਼ਰਨਾਰਥੀਆਂ ''ਤੇ ਚਰਚਾ ਕਰਨ ਲਈ ਕਰਨਗੇ ਮੀਟਿੰਗ

Tuesday, Aug 31, 2021 - 08:55 PM (IST)

EU ਦੇ ਮੰਤਰੀ ਅਫਗਾਨਿਸਤਾਨ ਤੇ ਸ਼ਰਨਾਰਥੀਆਂ ''ਤੇ ਚਰਚਾ ਕਰਨ ਲਈ ਕਰਨਗੇ ਮੀਟਿੰਗ

ਬ੍ਰਸੇਲਸ-ਯੂਰਪੀਅਨ ਯੂਨੀਅਨ (ਈ.ਯੂ.) ਦੇ ਨਿਆਂ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਅਤੇ ਇਸ ਸਥਿਤੀ ਤੋਂ ਪੈਦਾ ਹੋਏ ਸ਼ਰਨਾਰਥੀਆਂ ਅਤੇ ਪ੍ਰਵਾਸੀ ਮੁੱਦਿਆਂ 'ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਬੁਲਾਈ ਮੀਟਿੰਗ 'ਚ ਸ਼ਿਰਕਤ ਕਰਨਗੇ। ਇਹ ਮੀਟਿੰਗ ਅਜਿਹੇ ਸਮੇਂ 'ਚ ਹੋ ਰਹੀ ਹੈ ਜਦ ਕਾਬੁਲ ਹਵਾਈ ਅੱਡੇ ਤੋਂ ਅਮਰੀਕਾ ਦੇ ਆਖਿਰ ਬਚੇ ਹੋਏ ਫੌਜੀ ਵੀ ਪਰਤ ਗਏ ਹਨ ਜਿਸ ਦੇ ਨਾਲ ਹੀ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਖਤਮ ਹੋ ਗਈ ਹੈ।

ਇਹ ਵੀ ਪੜ੍ਹੋ : ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇਤਾ ਨੇ ਅਫਗਾਨ ਲੋਕਾਂ ਨੂੰ ਦਿੱਤੀ ਵਧਾਈ

27 ਦੇਸ਼ਾਂ ਦਾ ਸੰਗਠਨ 2015 ਵਰਗੇ ਸ਼ਰਨਾਰਥੀ ਸੰਕਟ ਨੂੰ ਰੋਕਣ ਦੀ ਕੋਸ਼ਿਸ਼ 'ਚ ਹੈ ਜੋ ਸੀਰੀਆ 'ਚ ਗ੍ਰਹਿ ਯੁੱਧ ਕਾਰਨ ਹੋਇਆ ਸੀ। ਉਸ ਸਾਲ ਲੱਖਾਂ ਪ੍ਰਵਾਸੀ ਯੂਰਪ ਆ ਗਏ ਸਨ ਜਿਸ ਨਾਲ ਯੂਨੀਅਨ ਦੇ ਦੇਸ਼ਾਂ 'ਚ ਹੀ ਮਤਭੇਦ ਹੋਣ ਲੱਗੇ ਸਨ। ਇਸ ਗੱਲ ਦੀ ਸੰਭਾਵਨਾ ਹੈ ਕਿ ਈ.ਯੂ. ਸ਼ਰਨਾਰਥੀਆਂ ਨੂੰ ਯੂਰਪ ਆਉਣ ਤੋਂ ਰੋਕਣ ਲਈ ਅਫਗਾਨਿਸਤਾਨ ਦੀ ਸਰਹੱਦ ਨੇੜੇ ਹੀ ਹੋਰ ਦੇਸ਼ਾਂ 'ਚ ਉਨ੍ਹਾਂ ਨੂੰ ਵਸਾਉਣ ਲਈ ਆਰਥਿਕ ਮਦਦ ਕਰੇ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ

ਗ੍ਰਹਿ ਮਾਮਲਿਆਂ ਦੀ ਯੂਰਪੀਅਨ ਦੀ ਕਮਿਸ਼ਨਰ ਯਲਵਾ ਜੋਹਾਨਸਨ ਨੇ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਇਹ ਅਹਿਮ ਹੈ ਕਿ ਅਸੀਂ ਉਸ ਹਾਲਾਤ 'ਚ ਹੋਈਏ ਜਿਸ ਨਾਲ ਅਸੀਂ ਅਫਗਾਨਿਸਤਾਨ ਨਾਲ ਮਨੁੱਖਤਾ, ਪ੍ਰਵਾਸੀ ਸੰਕਟ ਅਤੇ ਸੁਰੱਖਿਆ ਖਤਰਿਆਂ ਨੂੰ ਰੋਕ ਸਕੀਏ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਸਾਨੂੰ ਅਜੇ ਕਦਮ ਚੁੱਕਣ ਦੀ ਲੋੜ ਹੈ। ਅਸੀਂ ਉਸ ਸਮੇਂ ਤੱਕ ਇੰਤਜ਼ਾਰ ਕਰਾਂਗੇ ਜਦੋਂ ਤੱਕ ਸਾਡੀਆਂ ਸਰਹੱਦਾਂ 'ਤੇ ਲੋਕਾਂ ਦੀ ਭੀੜ ਨਾ ਲੱਗ ਜਾਵੇ ਜਾਂ ਅੱਤਵਾਦੀ ਸੰਗਠਨ ਮਜ਼ਬੂਤ ਨਾ ਹੋ ਜਾਵੇ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News