ਯੂਰਪੀਅਨ ਯੂਨੀਅਨ ਦੀ ਡਰੱਗ ਰੈਗੂਲੇਟਰੀ ਸੰਸਥਾ ਨੇ ਫਾਈਜ਼ਰ ਦੀ ਕੋਵਿਡ ਰੋਕੂ ਦਵਾਈ ਦੀ ਵਰਤੋਂ ਦਾ ਦਿੱਤਾ ਸੁਝਾਅ
Friday, Jan 28, 2022 - 01:27 AM (IST)
ਐਮਸਟਡਰਮ-ਯੂਰਪੀਨ ਯੂਨੀਅਨ ਦੀ ਡਰੱਗ ਰੈਗੂਲੇਟਰੀ ਸੰਸਥਾ 'ਦਿ ਯੂਰਪੀਅਨ ਮੈਡੀਸਨ ਏਜੰਸੀ' (ਈ.ਐੱਮ.ਏ.) ਨੇ ਸੁਝਾਅ ਦਿੱਤਾ ਹੈ ਕਿ ਕੋਵਿਡ-19 ਦੇ ਇਲਾਜ ਲਈ ਫਾਈਜ਼ਰ ਵੱਲੋਂ ਨਿਰਮਿਤ ਦਵਾਈ ਨੂੰ ਯੂਰਪੀਅਨ ਯੂਨੀਅਨ ਦੇ 27 ਮੈਂਬਰ ਦੇਸ਼ਾਂ 'ਚ ਇਸਤੇਮਾਲ ਦੀ ਇਜਾਜ਼ਤ ਦਿੱਤੀ ਜਾਵੇ। ਏਜੰਸੀ ਨੇ ਪਹਿਲੀ ਵਾਰ ਕੋਵਿਡ ਦੇ ਇਲਾਜ ਲਈ ਕਿਸੇ ਦਵਾਈ ਦੇ ਇਸਤੇਮਾਲ ਦਾ ਸੁਝਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਏਜੰਸੀ ਨੇ ਕਿਹਾ ਕਿ ਫਾਈਜ਼ਰ ਦੀ ਦਵਾਈ 'ਪੈਕਸਲੋਵਾਈਡ' ਦੇ ਇਸਤੇਮਾਲ ਲਈ ਹਰੀ ਝੰਡੀ ਦਿਖਾਉਣ ਨਾਲ ਕੋਵਿਡ ਨਾਲ ਪੀੜਤ ਲੋਕਾਂ ਨੂੰ ਮਦਦ ਮਿਲ ਸਕਦੀ ਹੈ ਅਤੇ ਉਨ੍ਹਾਂ ਨੂੰ ਗੰਭੀਰ ਬੀਮਾਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ। ਈ.ਐੱਮ.ਏ. ਦੀ ਵਿਸ਼ੇਸ਼ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਇਸ ਦਵਾਈ ਨੂੰ ਉਨ੍ਹਾਂ ਬਾਲਗਾਂ ਨੂੰ ਦਿੱਤਾ ਜਾ ਸਕਦਾ ਹੈ ਕਿ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੈ ਅਤੇ ਗੰਭੀਰ ਬੀਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਹੈ।
ਇਹ ਵੀ ਪੜ੍ਹੋ : ਕਾਬੁਲ 'ਚ ਮੌਜੂਦ ਤਾਲਿਬਾਨ ਸਰਕਾਰ ਤੋਂ ਪਾਕਿਸਤਾਨ ਨੂੰ ਜ਼ਿਆਦਾ ਉਮੀਦ ਨਹੀਂ : ਮੋਈਦ ਯੁਸੁਫ਼
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।