ਯੂਰਪੀ ਸੰਘ ਦੇ ਚੋਟੀ ਦੇ ਅਧਿਕਾਰੀ ਨੇ ਬ੍ਰਿਟੇਨ ਨੂੰ ਲਿਖਿਆ ''ਲਵ ਲੈਟਰ''

Friday, Dec 27, 2019 - 03:54 PM (IST)

ਯੂਰਪੀ ਸੰਘ ਦੇ ਚੋਟੀ ਦੇ ਅਧਿਕਾਰੀ ਨੇ ਬ੍ਰਿਟੇਨ ਨੂੰ ਲਿਖਿਆ ''ਲਵ ਲੈਟਰ''

ਲੰਡਨ- ਬ੍ਰਸਲਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਯੂਰਪੀ ਸੰਘ ਤੋਂ ਵੱਖ ਹੋਣ 'ਤੇ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਬ੍ਰਿਟੇਨ ਨੂੰ 'ਲਵ ਲੈਟਰ' ਲਿਖਿਆ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਤੁਹਾਡੀ ਵਾਪਸੀ ਦਾ ਸਵਾਗਤ ਕੀਤਾ ਜਾਵੇਗਾ। ਯੂਰਪੀ ਕਮਿਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਫਰਾਂਸ ਟਿਮਰਮੈਂਸ ਨੇ ਵੀਰਵਾਰ ਨੂੰ ਇਕ ਅਖਬਾਰ ਵਿਚ ਆਪਣੇ ਆਰਟੀਕਲ ਵਿਚ ਲਿਖਿਆ ਕਿ ਮੈਂ ਹੁਣ ਤੁਹਾਨੂੰ ਜਾਣਦਾ ਹਾਂ ਤੇ ਤੁਹਾਨੂੰ ਪਿਆਰ ਕਰਦਾ ਹਾਂ।

ਉਹਨਾਂ ਲਿਖਿਆ ਕਿ ਜਿਸ ਦੇ ਲਈ ਤੁਸੀਂ ਹੋ ਤੇ ਜੋ ਤੁਸੀਂ ਮੈਨੂੰ ਦਿੱਤਾ ਹੈ। ਮੈਂ ਪੁਰਾਣੇ ਪ੍ਰੇਮੀ ਜਿਹਾ ਹਾਂ। ਮੈਂ ਤੁਹਾਡੀ ਮਜ਼ਬੂਤੀ ਤੇ ਕਮਜ਼ੋਰੀ ਨੂੰ ਜਾਣਦਾ ਹਾਂ। ਤੁਸੀਂ ਜਾਣ ਦਾ ਫੈਸਲਾ ਕੀਤਾ ਹੈ। ਇਸ ਨੇ ਮੇਰਾ ਦਿਲ ਤੋੜ ਦਿੱਤਾ ਹੈ ਪਰ ਮੈਂ ਇਸ ਫੈਸਲੇ ਦਾ ਸਨਮਾਨ ਕਰਦਾ ਹਾਂ। 'ਮਾਈ ਲਵ ਲੈਟਰ ਟੂ ਬ੍ਰਿਟੇਨ: ਫੈਮਿਲੀ ਟਾਈਜ਼ ਕੈਨ ਨੈਵਰ ਰਿਅਲੀ ਬੀ ਸਾਈਡ'। ਅਸੀਂ ਦੂਰ ਨਹੀਂ ਜਾ ਰਹੇ ਤੇ ਤੁਸੀਂ ਜਦੋਂ ਵੀ ਵਾਪਸ ਆਓਗੇ ਤੁਹਾਡਾ ਸਵਾਗਤ ਕੀਤਾ ਜਾਵੇਗਾ।

ਬ੍ਰਿਟੇਨ ਦੇ 31 ਜਨਵਰੀ ਤੱਕ ਈਯੂ ਤੋਂ ਵੱਖ ਹੋਣ ਦਾ ਰਸਤਾ ਸਾਫ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਉਹਨਾਂ ਦੀ ਯੋਜਨਾ ਦੇ ਮੁਤਾਬਕ ਦੇਸ਼ ਦੇ 31 ਜਨਵਰੀ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਨਿਕਲਣ 'ਤੇ ਸੰਸਦ ਮੈਂਬਰਾਂ ਨੇ ਮੁਹਰ ਲਗਾ ਦਿੱਤੀ ਹੈ। ਈਯੂ ਵਿਡ੍ਰਾਲ ਬਿੱਲ ਦੇ ਪੱਖ ਵਿਚ 358 ਵਿਚੋਂ 234 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ ਹੈ। ਹੁਣ ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟਿਸ਼ ਸੰਸਦ ਇਕ ਕਦਮ ਹੋਰ ਅੱਗੇ ਵਧਾਏਗੀ। ਉਥੇ ਹੀ ਲੇਬਰ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਬਿੱਲ ਦੇ ਖਿਲਾਫ ਵੋਟ ਕਰਨ ਨੂੰ ਕਿਹਾ ਸੀ।


author

Baljit Singh

Content Editor

Related News