ਯੂਰਪੀਅਨ ਯੂਨੀਅਨ ਰੂਸੀ ਕੋਲੇ ''ਤੇ ਪਾਬੰਦੀ ਲਾਉਣ ਲਈ ਸਹਿਮਤ
Friday, Apr 08, 2022 - 07:50 PM (IST)

ਬ੍ਰਸੇਲਜ਼-ਯੂਕ੍ਰੇਨ 'ਚ ਯੁੱਧ ਨੂੰ ਲੈ ਕੇ ਯੂਰਪੀਅਨ ਯੂਨੀਅਨ ਦੇ ਦੇਸ਼ ਊਰਜਾ ਉਦਯੋਗ 'ਤੇ ਪਹਿਲਾਂ ਪਾਬੰਦੀ ਤਹਿਤ ਰੂਸੀ ਕੋਲੇ 'ਤੇ ਪਾਬੰਦੀ ਲਾਉਣ 'ਤੇ ਸਹਿਮਤ ਹੋਏ ਹਨ ਪਰ ਉਸ ਨੇ ਰੇਖਾਂਕਿਤ ਕੀਤਾ ਕਿ 27 ਦੇਸ਼ਾਂ ਨੇ ਤੇਲ ਅਤੇ ਕੁਦਰਤੀ ਗੈਸ 'ਤੇ ਵਪਾਰ ਪਾਬੰਦੀ ਲਾਉਣ 'ਚ ਅਸਮਰੱਥਾ ਜਤਾਈ ਹੈ। ਤੇਲ ਅਤੇ ਕੁਦਰਤੀ ਗੈਸ 'ਤੇ ਪਾਬੰਦੀ ਲਾਉਣ ਨਾਲ ਰੂਸ ਲਈ ਪ੍ਰੇਸ਼ਾਨੀ ਹੋ ਸਕਦੀ ਹੈ।
ਇਹ ਵੀ ਪੜ੍ਹੋ : PBKS vs GT : ਪੰਜਾਬ ਕਰੇਗੀ ਪਹਿਲਾਂ ਬੱਲੇਬਾਜ਼ੀ, ਬੇਅਰਸਟੋ ਟੀਮ 'ਚ ਸ਼ਾਮਲ
ਯੂਰਪੀਅਨ ਯੂਨੀਅਨ ਦੇ ਕਾਰਜਕਾਰੀ ਕਮਿਸ਼ਨ ਨੇ ਕਿਹਾ ਕਿ ਕੋਲੇ 'ਤੇ ਪਾਬੰਦੀ ਨਾਲ ਰੂਸ ਨੂੰ ਪ੍ਰਤੀ ਸਾਲ ਚਾਰ ਅਰਬ ਯੂਰੋ ਦਾ ਨੁਕਸਾਨ ਹੋ ਸਕਦਾ ਹੈ। ਉਥੇ, ਊਰਜਾ ਮਾਹਿਰਾਂ ਅਤੇ ਕੋਲਾ ਦਰਾਮਦਕਾਰਾਂ ਦਾ ਕਹਿਣਾ ਹੈ ਕਿ ਯੂਰਪ ਰੂਸੀ ਸਪਲਾਈ ਦੀ ਥਾਂ ਅਗਲੇ ਕੁਝ ਮਹੀਨਿਆਂ 'ਚ ਅਮਰੀਕਾ ਸਮੇਤ ਹੋਰ ਦੇਸ਼ਾਂ ਤੋਂ ਇਸ ਦਾ ਆਯਾਤ ਕਰ ਸਕਦਾ ਹੈ। ਯੂਰਪੀਅਨ ਯੂਨੀਅਨ ਦਾ ਇਹ ਕਦਮ ਅਹਿਮ ਹੈ। ਇਹ ਤੈਅ ਹੈ ਕਿ ਪਹਿਲਾਂ ਤੋਂ ਹੀ ਰਿਕਾਰਡ ਪੱਧਰ 'ਤੇ ਪਹੁੰਚੀ ਮਹਿੰਗਾਈ 'ਚ ਹੋਰ ਵਾਧਾ ਹੋਵੇਗਾ। ਪਰ ਕੁਦਰਤੀ ਗੈਸ ਅਤੇ ਤੇਲ ਦੀ ਤੁਲਨਾ 'ਚ ਕੋਲੇ 'ਤੇ ਰੋਕ ਲਾਉਣਾ ਸਭ ਤੋਂ ਆਸਾਨ ਹੈ ਅਤੇ ਇਸ ਨਾਲ ਰੂਸ ਅਤੇ ਯੂਰਪੀਅਨ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਜਰਮਨੀ ਦੇ ਸਾਬਕਾ ਮੰਤਰੀਆਂ ਨੇ ਰੂਸ ਵਿਰੁੱਧ ਜੰਗੀ ਅਪਰਾਧ ਦੀ ਸ਼ਿਕਾਇਤ ਕਰਵਾਈ ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ