EU ''ਚ ਬ੍ਰੈਗਜ਼ਿਟ ''ਚ ਦੇਰੀ ਨੂੰ ਲੈ ਕੇ ਬਣੀ ਸਹਿਮਤੀ, ਨਵੀਂ ਤਰੀਕ ''ਤੇ ਫੈਸਲਾ ਨਹੀਂ

10/26/2019 1:42:23 AM

ਲੰਡਨ - ਯੂਰਪੀ ਸੰਘ (ਈ. ਯੂ.) ਦੇ ਰਾਜਦੂਤਾਂ ਦੀ ਸ਼ੁੱਕਰਵਾਰ ਨੂੰ ਬ੍ਰਸੈਲਸ 'ਚ ਹੋਈ ਬੈਠਕ 'ਚ 31 ਅਕਤੂਬਰ ਨੂੰ ਪ੍ਰਸਤਾਵਿਤ ਬ੍ਰਗੈਜ਼ਿਟ ਨੂੰ ਟਾਲਣ 'ਤੇ ਸਿਧਾਂਤਕ ਸਹਿਮਤੀ ਬਣ ਗਈ ਹੈ। ਹਾਲਾਂਕਿ ਬ੍ਰਿਟੇਨ ਦੇ ਈ. ਯੂ. ਤੋਂ ਵੱਖ ਹੋਣ ਦੀ ਨਵੀਂ ਤਰੀਕ 'ਤੇ ਫੈਸਲਾ ਅਗਲੇ ਹਫਤੇ ਹੋਵੇਗਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਹਫਤੇ ਦੀ ਸ਼ੁਰੂਆਤ 'ਚ 12 ਦਸੰਬਰ ਨੂੰ ਮਿੱਡ ਟਰਮ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ, ਜਿਸ 'ਤੇ ਸੰਸਦ ਨੂੰ ਫੈਸਲਾ ਲੈਣਾ ਸੀ। ਇਸ ਦੇ ਮੱਦੇਨਜ਼ਰ ਈ. ਯੂ. ਵੱਲੋਂ ਇਸ ਕਦਮ ਦੀ ਉਮੀਦ ਕੀਤੀ ਜਾ ਰਹੀ ਸੀ।

ਯੂਰਪੀ ਕਮਿਸ਼ਨ ਦੀ ਬੁਲਾਰੀ ਨੇ ਇਥੇ ਈ. ਯੂ. ਮੁੱਖ ਦਫਤਰ 'ਚ ਪੱਤਰਕਾਰਾਂ ਨੂੰ ਆਖਿਆ ਕਿ ਇਥੇ ਮੈਂ ਇਕ ਗੱਲ ਕਹਿ ਸਕਦੀ ਹਾਂ ਕਿ ਈ. ਯੂ. ਦੇ 27 ਦੇਸ਼ ਸਿਧਾਂਤਕ ਰੂਪ ਤੋਂ ਬ੍ਰੈਗਜ਼ਿਟ ਨੂੰ ਟਾਲਣ ਅਤੇ ਆਉਣ ਵਾਲੇ ਦਿਨਾਂ 'ਚ ਕੰਮ ਕਰਨ 'ਤੇ ਸਹਿਮਤ ਹੋਏ ਹਾਂ। ਇਸ ਦਾ ਮਕਸਦ ਲਿਖਤ ਪ੍ਰਕਿਰਿਆ ਦੇ ਤਹਿਤ ਫੈਸਲਾ ਲੈਣਾ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਸੰਸਦ ਤੋਂ ਕਾਨੂੰਨ ਪਾਸ ਕਰ ਕਿਹਾ ਸੀ ਕਿ ਜੇਕਰ ਹਾਊਸ ਆਫ ਕਾਮਨਸ 31 ਅਕਤੂਬਰ ਦੀ ਨਿਰਧਾਰਤ ਤਰੀਕ ਤੋਂ ਪਹਿਲਾਂ ਈ. ਯੂ. ਤੋਂ ਵੱਖ ਹੋਣ ਦੇ ਸਮਝੌਤੇ ਨੂੰ ਮਨਜ਼ੂਰੀ ਨਹੀਂ ਦਿੰਦਾ ਹੈ ਤਾਂ ਬ੍ਰਿਟੇਨ ਬਿਨਾਂ ਸਮਝੌਤੇ ਦੇ ਹੀ ਵੱਖ ਹੋ ਜਾਵੇਗਾ। ਇਸ ਤੋਂ ਬਾਅਦ ਜਾਨਸਨ ਨੇ ਰਸਮੀ ਰੂਪ ਤੋਂ ਬ੍ਰੈਗਜ਼ਿਟ ਨੂੰ ਟਾਲਣ ਦੀ ਅਪੀਲ ਕੀਤੀ ਸੀ।

ਹਾਲਾਂਕਿ ਉਹ ਜ਼ੋਰ ਦਿੰਦੇ ਰਹੇ ਹਨ ਕਿ ਬ੍ਰਿਟੇਨ ਇਸ ਮਹੀਨੇ ਦੇ ਆਖਿਰ ਤੱਕ ਵੱਖ ਹੋ ਜਾਵੇਗਾ ਅਤੇ ਉਨ੍ਹਾਂ ਦਾ ਆਖਣਾ ਸੀ ਕਿ ਇਸ ਮਾਮਲੇ 'ਚ ਪਿੱਛੇ ਮੁੜਿਆ ਨਹੀਂ ਜਾ ਸਕਦਾ। ਈ. ਯੂ. ਦੇ ਜ਼ਿਆਦਾਤਰ ਮੈਂਬਰ ਦੇਸ਼ ਬ੍ਰੈਗਜ਼ਿਟ ਨੂੰ ਜਨਵਰੀ 2020 ਤੱਕ ਮਤਲਬ ਤਿੰਨ ਮਹੀਨੇ ਤੱਕ ਟਾਲਣ ਦੇ ਪੱਖ 'ਚ ਹਨ। ਇਹ ਉਹ ਸਮੇਂ ਹੈ ਜੋ ਕਥਿਤ ਬੇਨ ਕਾਨੂੰਨ 'ਚ ਜ਼ਿਕਰ ਹੈ ਜਿਸ ਦੇ ਤਹਿਤ ਜਾਨਸਨ ਨੇ ਬ੍ਰੈਗਜ਼ਿਟ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਹੈ। ਹਾਲਾਂਕਿ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਬ੍ਰੈਗਜ਼ਿਟ ਨੂੰ ਸਿਰਫ ਨਵੰਬਰ ਦੇ ਮੱਧ ਜਾਂ ਆਖਿਰ ਤੱਕ ਟਾਲਣ ਦੇ ਪੱਖ 'ਚ ਸਨ ਜੋ ਰੇਖਾਂਕਿਤ ਕਰਦਾ ਹੈ ਕਿ ਲਗਾਤਾਰ ਇਸ ਪ੍ਰਕਿਰਿਆ 'ਚ ਹੋ ਰਹੀ ਦੇਰੀ ਤੋਂ ਈ. ਯੂ. ਨਾਖੁਸ਼ ਹੈ। ਬ੍ਰਸੈਲਸ ਵੱਲੋਂ ਬ੍ਰੈਗਜ਼ਿਟ ਨੂੰ ਟਾਲਣ ਦੇ ਐਲਾਨ ਤੋਂ ਬਾਅਦ ਜਾਨਸਨ ਨੇ ਵਿਰੋਧੀ ਲੇਬਰ ਪਾਰਟੀ ਤੋਂ 12 ਦਸੰਬਰ ਨੂੰ ਮਿੱਡ ਟਰਮ ਚੋਣਾਂ ਦੇ ਪੱਖ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ।


Khushdeep Jassi

Content Editor

Related News