ਇੰਗਲੈਂਡ : ਹੇਜ਼ ਵਿਖੇ ਗਲਾ ਘੁੱਟ ਕੇ ਮਾਰੇ ਪੰਜਾਬੀ ਦੀ ਤਸਵੀਰ ਆਈ ਸਾਹਮਣੇ
Monday, May 04, 2020 - 01:27 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ) ਹੇਜ਼ ਵਿਚ ਪੁਲਸ ਨੇ ਪਿਛਲੇ ਦਿਨੀਂ ਗਲਾ ਘੁੱਟ ਕੇ ਮਾਰੇ ਗਏ ਵਿਅਕਤੀ ਬਲਜੀਤ ਸਿੰਘ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਅਧਿਕਾਰੀ ਸ਼ਨੀਵਾਰ ਰਾਤ 10:56 ਵਜੇ ਤੋਂ ਤੁਰੰਤ ਬਾਅਦ ਬਲਜੀਤ ਸਿੰਘ ਦੀ ਮੌਤ ਦੇ ਗਵਾਹਾਂ ਅਤੇ ਜਾਣਕਾਰੀ ਲਈ ਅਪੀਲ ਕਰ ਰਹੇ ਹਨ। ਉਹ ਬਲਜੀਤ ਸਿੰਘ ਨਾਲ ਵੇਖੇ ਗਏ ਦੋ ਵਿਅਕਤੀਆਂ ਦਾ ਪਤਾ ਲਗਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਇਸ 37 ਸਾਲਾ ਵਿਅਕਤੀ ਨੂੰ ਸਟੇਸ਼ਨ ਰੋਡ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਉਸ ਦੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੈਟਰੋਪੋਲੀਟਨ ਪੁਲਸ ਨੇ ਕਤਲ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।