ਪਲੰਬਰ ਦੀਆਂ ਮਹਿਲਾ ਨਾਲ ਅਸ਼ਲੀਲ ਹਰਕਤਾਂ ਕੈਮਰੇ ''ਚ ਦੇਖ ਮਕਾਨ ਮਾਲਕ ਦੇ ਉੱਡੇ ਹੋਸ਼

10/15/2019 9:16:40 PM

ਲੰਡਨ— ਇੰਗਲੈਂਡ ਦੇ ਕੈਂਡਲ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਸਥਾਨਕ ਲੋਕਾਂ ਦੇ ਨਾਲ-ਨਾਲ ਦੁਨੀਆ ਭਰ ਦੇ ਮੀਡੀਆ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬਾਥਰੂਮ 'ਚ ਟੂਟੀ 'ਚ ਖਰਾਬੀ ਤੋਂ ਬਾਅਦ ਇਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਹਿਚਾਣ ਵਾਲੇ ਇਕ ਪਲੰਬਰ ਨੂੰ ਘਰ  ਦੀ ਚਾਬੀ ਦੇ ਦਿੱਤੀ ਤੇ ਉਸ ਦੇ ਘਰ ਜਾ ਕੇ ਟੂਟੀ ਠੀਕ ਕਰਨ ਨੂੰ ਕਿਹਾ ਪਰ ਉਸ ਦਾ ਘਰ ਖਾਲੀ ਦੇਖ ਕੇ ਪਲੰਬਰ ਨੇ ਆਪਣੀ ਮਹਿਲਾ ਸਾਥੀ ਨਾਲ ਉਥੇ ਸਰੀਰਕ ਸਬੰਧ ਬਣਾਉਣਾ ਸ਼ੁਰੂ ਕਰ ਦਿੱਤਾ।

PunjabKesari

ਪਲੰਬਰ ਨੂੰ ਚਾਬੀ ਦੇ ਛੁੱਟੀ 'ਤੇ ਨਿਕਲ ਗਿਆ ਮਾਲਕ
ਕੈਂਡਲ ਦੇ ਰਹਿਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਹ ਆਪਣੀ ਪਛਾਣ ਵਾਲੇ ਇਕ ਪਲੰਬਰ ਨੂੰ ਆਪਣੇ ਬਾਥਰੂਮ ਦੀ ਟੂਟੀ ਠੀਕ ਕਰਨ ਦਾ ਕਹਿ ਕੇ ਪਰਿਵਾਰ ਨਾਲ ਵਿਦੇਸ਼ ਛੁੱਟੀ 'ਤੇ ਚਲਾ ਗਿਆ ਸੀ। ਇਸ ਦੌਰਾਨ ਘਰ ਦੀ ਚਾਬੀ ਪਲੰਬਰ ਕੋਲ ਸੀ। ਇਸ ਦੌਰਾਨ ਪਲੰਬਰ ਉਥੇ ਆਪਣੀ ਇਕ ਮਹਿਲਾ ਦੋਸਤ ਨੂੰ ਲਿਆਉਂਦਾ ਰਿਹਾ ਤੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।

ਸੀਸੀਟੀਵੀ ਨਾਲ ਖੱਲ੍ਹਿਆ ਭੇਦ
ਅਸਲ 'ਚ ਪਰਿਵਾਰ ਨੇ ਘਰ ਪਰਤਣ ਤੋਂ ਬਾਅਦ ਲੱਗੇ ਸੀਸੀਟੀਵੀ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਪਲੰਬਰ ਰੁਜ਼ਾਨਾ ਇਕ ਮਹਿਲਾ ਦੇ ਨਾਲ ਘਰ ਆ ਰਿਹਾ ਹੈ। ਉਹ ਹਾਲ 'ਚ ਪਏ ਸੋਫੇ 'ਤੇ ਸਰੀਰਕ ਸਬੰਧ ਬਣਾਉਂਦੇ ਹੋਏ ਕੈਮਰੇ 'ਚ ਕੈਦ ਹੋ ਗਿਆ। ਕੈਮਰੇ 'ਚ ਕੈਦ ਮਹਿਲਾ ਵਿਆਹੀ ਹੈ। ਇਹ ਦੇਖ ਪਰਿਵਾਰ ਨੇ ਮਹਿਲਾ ਦੇ ਪਤੀ ਨੂੰ ਵੀਡੀਓ ਭੇਜ ਦਿੱਤਾ ਤੇ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ।

ਮਕਾਨ ਮਾਲਕ ਨੇ ਕਿਹਾ ਕਿ ਪਲੰਬਰ ਨੇ ਉਨ੍ਹਾਂ ਦਾ ਭਰੋਸਾ ਤੋੜਿਆ ਹੈ ਤੇ ਉਨ੍ਹਾਂ ਦੇ ਘਰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਸੈਕਸ ਕੀਤਾ ਹੈ। ਅਜਿਹੇ 'ਚ ਉਹ ਉਸ 'ਤੇ ਕੇਸ ਕਰਨਗੇ। ਉਥੇ ਹੀ ਪਲੰਬਰ ਨੇ ਕਿਹਾ ਕਿ ਉਸ ਦੇ ਨਿੱਜੀ ਪਲਾਂ ਨੂੰ ਜਨਤਕ ਕਰਕੇ ਚੰਗਾ ਨਹੀਂ ਕੀਤਾ ਗਿਆ। ਪਲੰਬਰ ਦਾ ਕਹਿਣਾ ਹੈ ਕਿ ਮਕਾਨ ਮਾਲਕ ਨੇ ਗੁੱਸੇ 'ਚ ਉਸ ਮਹਿਲਾ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਜੋ ਉਸ ਦੇ ਨਾਲ ਦਿਖ ਰਹੀ ਸੀ।


Baljit Singh

Content Editor

Related News