ਇੰਗਲੈਂਡ ਦੇ ਇਸ ਸ਼ਹਿਰ ''ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

Saturday, May 16, 2020 - 06:03 PM (IST)

ਇੰਗਲੈਂਡ ਦੇ ਇਸ ਸ਼ਹਿਰ ''ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਦੇ ਸ਼ਹਿਰ ਸਫਕ ਦੇ ਇਕ ਰੀਸਾਈਕਲਿੰਗ ਸੈਂਟਰ ਵਿਚ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਪੁਲਿਸ ਨੂੰ ਨੀਡਹੈਮ ਮਾਰਕੀਟ ਵਿੱਚ ਵੀਰਵਾਰ ਨੂੰ ਦੁਪਹਿਰ 3 ਵਜੇ ਲਾਸ਼ ਮਿਲੀ। 

ਡਿਟੈਕਟਿਵ ਚੀਫ ਸੁਪਰਡੈਂਟ ਇਮੋਨ ਬਰਿੱਜਰ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਬੱਚੀ 48 ਘੰਟਿਆਂ ਤੋਂ ਘੱਟ ਉਮਰ ਦੀ ਸੀ ਅਤੇ ਨਤੀਜੇ ਵਜੋਂ ਸਾਨੂੰ ਮਾਂ ਦੀ ਵੀ ਸਖ਼ਤ ਚਿੰਤਾ ਹੈ। ਅਸੀਂ ਆਸ ਕਰਦੇ ਹਾਂ ਕਿ ਉਸ ਨੂੰ ਭਾਵਨਾਤਮਕ ਸਹਾਇਤਾ ਅਤੇ ਤੁਰੰਤ ਡਾਕਟਰੀ ਦੇਖਭਾਲ ਦੀ ਜ਼ਰੂਰਤ ਹੋਏਗੀ, ਇਸ ਲਈ ਅਸੀਂ ਉਸਨੂੰ ਸਿੱਧੇ ਤੌਰ 'ਤੇ ਸਾਡੇ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੇ ਹਾਂ ਤਾਂ ਜੋ ਅਸੀਂ ਮਦਦ ਕਰ ਸਕੀਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਇਸ ਬਾਰੇ ਨਵਾਂ ਖੁਲਾਸਾ ਹੋਣ ਦੀ ਆਸ ਹੈ।


author

Vandana

Content Editor

Related News