ਕੁੰਭਕਰਨ ਵਾਂਗ ਹੀ ਮਹੀਨਿਆਂ ਬੱਧੀ ਸੌਂਦੀ ਹੈ ਇਹ ਗੋਰੀ

12/06/2018 1:15:03 PM

ਲੰਡਨ (ਬਿਊਰੋ)— ਦੁਨੀਆ ਵਿਚ ਦੁਰਲੱਭ ਬੀਮਾਰੀ ਦੇ ਸ਼ਿਕਾਰ ਬਹੁਤ ਸਾਰੇ ਲੋਕ ਹਨ। ਕੁਝ ਬੀਮਾਰੀਆਂ ਤਾਂ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਜਿਸ ਕੁੜੀ ਬਾਰੇ ਦੱਸ ਰਹੇ ਹਾਂ ਉਸ ਦੀ ਬੀਮਾਰੀ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਮ ਤੌਰ 'ਤੇ ਇਕ ਦਿਨ ਵਿਚ 8 ਘੰਟੇ ਦੀ ਨੀਂਦ ਲੈਣਾ ਕਾਫੀ ਹੁੰਦਾ ਹੈ। ਪਰ ਕਾਨੂੰਨ (Law) ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਇਕ ਦਿਨ ਵਿਚ 20 ਘੰਟੇ ਸੌਣ ਲਈ ਮਜਬੂਰ ਹੈ। ਸੁਣਨ ਵਿਚ ਭਾਵੇਂ ਇਹ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਸੱਚਾਈ ਹੈ। ਨੌਟਿਘੰਮ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ  ਇਕ ਵਿਦਿਆਰਥਣ ਇਸ ਸੱਚਾਈ ਦੀ ਉਦਾਹਰਨ ਹੈ।

ਕੇ.ਐੱਲ.ਐੱਸ. ਸਿੰਡਰੋਮ ਨਾਲ ਪੀੜਤ

PunjabKesari

18 ਸਾਲਾ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਮੇਗਨ ਫਰਟ ਜਦੋਂ 13 ਸਾਲ ਦੀ ਸੀ ਉਦੋਂ ਪਹਿਲੀ ਵਾਰ ਉਸ ਦੇ ਕੇਲਿਨੀ ਲੇਵਿਨ ਸਿੰਡਰੋਮ (ਕੇ.ਐੱਲ.ਐੱਸ.) ਦੀ ਸ਼ਿਕਾਰ ਹੋਣ ਦੀ ਗੱਲ ਸਾਹਮਣੇ ਆਈ ਸੀ। ਲੱਖਾਂ ਵਿਚੋਂ ਕਿਸੇ ਇਕ ਨੂੰ ਸ਼ਿਕਾਰ ਬਣਾਉਣ ਵਾਲਾ ਇਹ ਕੇ.ਐੱਲ.ਐੱਸ. ਸਿੰਡਰੋਮ ਅਸਲ ਵਿਚ ਜਟਿਲ ਨਿਊਰੋਲੌਜ਼ੀਕਲ ਡਿਸ ਆਰਡਰ ਹੈ। ਜਿਸ ਨੂੰ 'ਸਲੀਪਿੰਗ ਬਿਊਟੀ ਸਿੰਡਰੋਮ' ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।

ਮਹੀਨਿਆਂ ਤੱਕ ਸੌਣ ਲਈ ਮਜਬੂਰ

PunjabKesari

ਇਸ ਦੁਰਲੱਭ ਸਿੰਡਰੋਮ ਦੀ ਸ਼ਿਕਾਰ ਮੇਗਨ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਰਹਿੰਦੀ ਹੈ। ਉਸ ਦੇ ਪਿਤਾ ਐਂਡਰਿÀ ਆਕਸਫੋਰਡਸ਼ਾਇਰ ਦੇ ਵੌਲਿੰਗਫੋਰਡ ਵਿਚ ਪੇਸ਼ੇ ਨਾਲ ਲੌਜਿਸਟਿਕ ਡਾਇਰੈਕਟਰ ਹਨ, ਮਾਂ ਐਮਾ ਅਕਾਊਟੈਂਟ ਹੈ ਅਤੇ 13 ਸਾਲਾ ਭਰਾ ਜੇਮੀ ਹੈ। ਇਸ ਖਤਰਨਾਕ ਸਿੰਡਰੋਮ ਦਾ ਅਸਰ ਇਸ ਕਦਰ ਹੁੰਦਾ ਹੈ ਕਿ ਇਸ ਦਾ ਅੰਦਾਜਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਅਸਰ ਵਧਣ 'ਤੇ ਕਈ ਵਾਰ ਮੇਗਨ ਨੂੰ ਮਹੀਨਿਆਂ ਤੱਕ ਬਿਸਤਰ 'ਤੇ ਹੀ ਰਹਿਣਾ ਪੈਂਦਾ ਹੈ। ਇਸ ਦੌਰਾਨ ਮੇਗਨ ਸਿਰਫ ਖਾਣਾ ਖਾਣ ਅਤੇ ਬਾਥਰੂਮ ਜਾਣ ਲਈ ਹੀ ਉੱਠਦੀ ਹੈ।

ਸਰਦੀ ਦਾ ਮੌਸਮ ਹੁੰਦਾ ਹੈ ਮੁਸ਼ਕਲਾਂ ਭਰਪੂਰ

PunjabKesari
ਉੱਧਰ ਮੇਗਨ ਦਾ ਕਹਿਣਾ ਹੈ ਕਿ ਠੰਡ ਦਾ ਮੌਸਮ ਉਸ ਲਈ ਬਹੁਤ ਮੁਸ਼ਕਲਾਂ ਭਰਿਆ ਹੁੰਦਾ ਹੈ। ਠੰਡ ਦੌਰਾਨ ਉਹ ਘੰਟਿਆਂ ਤੱਕ ਸੌਣ ਲਈ ਮਜਬੂਰ ਹੁੰਦੀ ਹੈ। ਪਰਿਵਾਰ ਦੇ ਮੈਂਬਰ ਭਾਵੇਂਕਿ ਹੁਣ ਇਸ ਬੀਮਾਰੀ ਨੂੰ ਲੈ ਕੇ ਆਦੀ ਹੋ ਚੁੱਕੇ ਹਨ ਪਰ ਲੰਬੀ ਨੀਂਦ ਦੌਰਾਨ ਅੱਧ ਵਿਚਾਲੇ ਉਠਾਏ ਜਾਣ 'ਤੇ ਮੇਗਨ ਡਰ ਜਾਂਦੀ ਹੈ।'ਸਲੀਪਿੰਗ ਬਿਊਟੀ ਸਿੰਡਰੋਮ' ਦੀ ਸ਼ਿਕਾਰ ਮੇਗਨ ਜਦੋਂ ਯੂਨੀਵਰਸਿਟੀ ਜਾਂਦੀ ਹੈ ਤਾਂ ਉਹ ਉੱਥੇ ਖੁਦ ਨੂੰ ਪਰੀਆਂ ਦੀ ਕਹਾਣੀ ਸਿੰਡਰੇਲਾ ਦੇ ਤੌਰ 'ਤੇ ਮਹਿਸੂਸ ਕਰਦੀ ਹੈ। ਮੇਗਨ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਸਾਰੇ ਦੋਸਤ ਬਹੁਤ ਚੰਗੇ ਹਨ ਪਰ ਉਨ੍ਹਾਂ ਨਾਲ ਦੇਰ ਰਾਤ ਪਾਰਟੀ ਨਾ ਕਰ ਸਕਣ ਕਾਰਨ ਉਸ ਨੂੰ ਥੋੜ੍ਹਾ ਅਫਸੋਸ ਜ਼ਰੂਰ ਰਹਿੰਦਾ ਹੈ। 

1 ਲੱਖ ਵਿਚੋਂ ਇਕ ਵਿਅਕਤੀ ਹੁੰਦਾ ਹੈ ਪੀੜਤ

PunjabKesari
ਮੇਗਨ ਜਦੋਂ 13 ਸਾਲ ਦੀ ਸੀ ਉਦੋਂ ਉਸ ਨੂੰ ਤੇਜ਼ ਬੁਖਾਰ ਹੋਇਆ ਸੀ। ਇਸ ਦੌਰਾਨ ਮੇਗਨ ਦੇ ਦਿਮਾਗ 'ਤੇ ਅਸਰ ਹੋਇਆ। ਇਸੇ ਦੌਰਾਨ ਪਹਿਲੀ ਵਾਰ ਕੇ.ਐੱਲ.ਐੱਸ. ਸਿੰਡਰੋਮ ਦੀ ਸ਼ਿਕਾਰ ਹੋਣ ਦੀ ਗੱਲ ਸਾਹਮਣੇ ਆਈ ਸੀ। ਮੇਗਨ ਦਾ ਜਦੋਂ ਜੌਨ ਰੈੱਡਕਲੀਫ ਹਸਪਤਾਲ ਵਿਚ ਇਲਾਜ ਸ਼ੁਰੂ ਹੋਇਆ ਤਾਂ ਉਸ ਦੌਰਾਨ ਡਾਕਟਰਾਂ ਨੇ ਪਹਿਲੀ ਵਾਰ ਉਸ ਵਿਚ ਕੇਨੀ ਲੇਵਿਨ ਸਿੰਡਰੋਮ (ਕੇ.ਐੱਲ.ਐੱਸ.) ਦੀ ਪੁਸ਼ਟੀ ਕੀਤੀ ਸੀ। ਮੇਗਨ ਦੱਸਦੀ ਹੈ ਕਿ ਪਹਿਲੀ ਵਾਰ ਉਸ ਨੂੰ ਅਹਿਸਾਸ ਹੋਇਆ ਸੀ ਕਿ ਇਹ ਘਟਨਾ ਉਸ ਦੀ ਜ਼ਿੰਦਗੀ ਬਦਲਣ ਵਾਲੀ ਹੈ। ਭਾਵੇਂਕਿ ਇਹ ਵਿਸ਼ਵਾਸ ਵੀ ਹੋ ਗਿਆ ਸੀ ਕਿ ਉਹ ਇਸ ਘਟਨਾ ਦੇ ਬਾਅਦ ਪਾਗਲ ਨਹੀਂ ਹੋਵੇਗੀ। ਡਾਕਟਰਾਂ ਮੁਤਾਬਕ ਇਕ ਲੱਖ ਵਿਚੋਂ ਸਿਰਫ ਇਕ ਵਿਅਕਤੀ ਹੀ ਇਸ ਦੁਰਲੱਭ ਸਿੰਡਰੋਮ ਦਾ ਸ਼ਿਕਾਰ ਹੁੰਦਾ ਹੈ। ਮੇਗਨ ਵੀ ਉਨ੍ਹਾਂ ਲੱਖਾਂ ਵਿਚੋਂ ਇਕ ਹੈ ਜੋ ਇਸ ਖਤਰਨਾਕ ਬੀਮਾਰੀ ਦੀ ਸ਼ਿਕਾਰ ਹੈ।


Vandana

Content Editor

Related News