ਮਹਿਲਾ ਨੂੰ ਮਿਲੀ ਅਨੋਖੀ 'ਸੀਪ', ਨਜ਼ਰ ਆਉਂਦੈ ਲਾਦੇਨ ਦਾ ਚਿਹਰਾ

10/11/2019 1:41:02 PM

ਲੰਡਨ (ਬਿਊਰੋ)— ਇੰਗਲੈਂਡ ਵਿਚ ਰਹਿਣ ਵਾਲੀ ਇਕ ਮਹਿਲਾ ਨੇ ਅਨੋਖੀ ਸੀਪ ਮਿਲਣ ਦਾ ਦਾਅਵਾ ਕੀਤਾ ਹੈ। ਇਸ ਸੀਪ ਵਿਚ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਚਿਹਰਾ ਨਜ਼ਰ ਆਉਂਦਾ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਸੀਪ ਇਕੱਠਾ ਕਰਨ ਦਾ ਸ਼ੌਂਕ ਹੈ। ਇਸ ਵਾਰ ਜਦੋਂ ਉਹ ਆਪਣੇ ਪਤੀ ਨਾਲ ਸਮੁੰਦਰ ਤੱਟ 'ਤੇ ਘੁੰਮ ਰਹੀ ਸੀ, ਉਸ ਨੂੰ ਇਹ ਸੀਪ ਮਿਲੀ। ਉਸ ਨੇ ਨਿਸ਼ਾਨੀ ਦੇ ਤੌਰ 'ਤੇ ਸੀਪ ਨੂੰ ਆਪਣੇ ਕੋਲ ਰੱਖ ਲਿਆ। ਮਹਿਲਾ ਮੁਤਾਬਕ ਸੀਪ ਮਿਲਣ ਦੇ ਥੋੜ੍ਹੀ ਦੇਰ ਬਾਅਦ ਤੱਕ ਉਹ ਦੋਵੇਂ ਹੱਸਦੇ ਰਹੇ।

PunjabKesari

ਇਹ ਸੀਪ ਜਿਸ ਬ੍ਰਿਟਿਸ਼ ਮਹਿਲਾ ਨੂੰ ਮਿਲੀ ਉਸ ਦਾ ਨਾਮ ਡੇਬਰਾ ਓਲੀਵਰ (60) ਹੈ ਜੋ ਕਿ ਆਪਣੇ ਪਤੀ ਮਾਰਟੀਨ (62) ਨਾਲ ਪੱਛਮੀ ਲੰਡਨ ਦੇ ਬ੍ਰੇਂਟਫੋਰਡ ਇਲਾਕੇ ਵਿਚ ਰਹਿੰਦੀ ਹੈ। ਬੁੱਧਵਾਰ ਨੂੰ ਵਿਆਹ ਦੀ 42ਵੀਂ ਵਰ੍ਹੇਗੰਢ ਮੌਕੇ ਉਹ ਸੈਲੀਬ੍ਰੇਟ ਕਰਨ ਲਈ ਪੂਰਬੀ ਸਸੈਕਸ ਦੇ ਵਿਨਚੇਲਸੀਆ ਦੇ ਸਮੁੰਦਰ ਤੱਟ 'ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਇਹ ਅਨੋਖੀ ਸੀਪ ਮਿਲੀ। 

PunjabKesari

ਡੇਬਰਾ ਨੇ ਦੱਸਿਆ,''ਜਿਵੇਂ ਹੀ ਉਸ ਦੀ ਨਜ਼ਰ ਸੀਪ 'ਤੇ ਗਈ ਉਸ ਨੂੰ ਇਹ ਥੋੜ੍ਹੀ ਅਜੀਬ ਜਿਹੀ ਲੱਗੀ। ਇਸ ਦੇ ਬਾਅਦ ਜਦੋਂ ਉਸ ਨੇ ਸੀਪ ਨੂੰ ਹੱਥ ਵਿਚ ਲੈ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਪਹਿਲਾਂ ਉਸ ਨੂੰ ਸੀਪ ਵਿਚ ਦਿੱਸਣ ਵਾਲਾ ਚਿਹਰਾ ਯੀਸ਼ੂ ਵਰਗਾ ਲੱਗਾ ਪਰ ਜਦੋਂ ਉਸ ਨੇ ਉੱਪਰ ਵੱਲ ਪੱਗ ਦੇਖੀ ਤਾਂ ਉਸ ਨੂੰ ਸਮਝ ਆਇਆ ਕਿ ਇਹ ਅਸਲ ਵਿਚ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਚਿਹਰਾ ਸੀ।'' ਡੇਬਰਾ ਨੇ ਮਜ਼ਾਕ ਵਿਚ ਕਿਹਾ,''ਮਜ਼ੇਦਾਰ ਗੱਲ ਇਹ ਹੈ ਕਿ ਉਸ ਨੂੰ ਸਮੁੰਦਰ ਵਿਚ ਵੀ ਦਫਨਾਇਆ ਗਿਆ ਸੀ।''


Vandana

Content Editor

Related News