ਵਰ੍ਹੇਗੰਢ ਮੌਕੇ ਅੰਤਿਮ ਯਾਤਰਾ ਗੱਡੀ ''ਚ ਪਿੰਜਰਾਂ ਸਮੇਤ ਘੁੰਮਿਆ ਜੋੜਾ, ਵੇਖ ਲੋਕਾਂ ਦੇ ਉੱਡੇ ਹੋਸ਼ (ਤਸਵੀਰਾਂ)

09/18/2020 6:22:25 PM

ਲੰਡਨ (ਬਿਊਰੋ): ਆਪਣੇ ਵਿਆਹ ਦੀ ਵਰ੍ਹੇਗੰਢ ਨੂੰ ਖਾਸ ਬਣਾਉਣ ਲੋਕ ਕਾਫੀ ਯੋਜਨਾਵਾਂ ਬਣਾਉਂਦੇ ਹਨ ਪਰ ਇਕ ਜੋੜੇ ਨੇ ਇਸ ਦਿਨ ਨੂੰ ਖਾਸ ਬਣਾਉਣ ਲਈ ਜਿਹੜਾ ਤਰੀਕਾ ਵਰਤਿਆ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੰਗਲੈਂਡ ਵਿਚ ਇਕ ਜੋੜਾ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਸ਼ਵ ਵਾਹਨ ਵਿਚ ਬੈਠ ਕੇ ਘੁੰਮਣ ਲਈ ਗਿਆ।

PunjabKesari

ਇੰਗਲੈਂਡ ਦੇ ਵੇਲਜ਼ ਵਿਚ ਰਹਿਣ ਵਾਲੇ ਸਟੀਵ (60) ਅਤੇ ਹੇਨਰੀ (55) ਨੇ ਆਪਣੇ ਵਿਆਹ ਦੀ 30ਵੀਂ ਵਰ੍ਹੇਗੰਢ ਦੇ ਮੌਕੇ ਇਕ ਸ਼ਵ ਵਾਹਨ ਖਰੀਦਿਆ। ਫਿਰ ਉਸ ਵਿਚ ਆਪਣੇ ਹਿਸਾਬ ਨਾਲ ਤਬਦੀਲੀਆਂ ਕੀਤੀਆਂ।

PunjabKesari

ਇਸ ਦੇ ਪਿੱਛੇ ਤਾਬੂਤ ਦੇ ਸਟਾਇਲ ਵਿਚ ਬੈੱਡ ਲਗਾਉਣਾ ਵੀ ਸ਼ਾਮਲ ਸੀ, ਜਿਸ ਦੇ ਚਾਰੇ ਪਾਸੇ ਉਹਨਾਂ ਨੇ ਪਿੰਜਰ ਰੱਖੇ ਹੋਏ ਹਨ। ਇਸ ਗੱਡੀ ਵਿਚ ਅਤੇ ਤਾਬੂਤ ਦੇ ਸਟਾਇਲ ਵਿਚ ਬਣੇ ਬੈੱਡ 'ਤੇ ਸੌਂ ਕੇ ਇਸ ਜੋੜੇ ਨੇ 320 ਕਿਲੋਮੀਟਰ ਦੀ ਲੰਬੀ ਯਾਤਰਾ ਪੂਰੀ ਕੀਤੀ। ਟ੍ਰਿਪ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਸਟੀਵ ਅਤੇ ਹੇਨਰੀ, ਤਾਬੂਤ ਸਟਾਇਲ ਵਿਚ ਬਣੇ ਬੈੱਡ 'ਤੇ ਲੰਮੇ ਪਏ ਹੋਏ ਹਨ। ਉਹਨਾਂ ਦੇ ਚਾਰੇ ਪਾਸੇ ਪਿੰਜਰ ਅਤੇ ਮੋਮਬੱਤੀ ਸਟੈਂਡ ਰੱਖੇ ਹੋਏ ਹਨ।

PunjabKesari

ਪੇਸ਼ੇ ਤੋਂ ਟੈਟੂ ਆਰਟੀਸਟ ਸਟੀਵ ਨੇ ਦੱਸਿਆ,''ਅਸੀਂ ਇਹ ਗੱਡੀ 1000 ਪੌਂਡ ਵਿਚ ਖਰੀਦੀ ਅਤੇ ਕਰੀਬ 1,500 ਪੌਂਡ ਇਸ ਵਿਚ ਤਬਦੀਲੀਆਂ ਕਰਨ 'ਤੇ ਖਰਚ ਕੀਤਾ।'' ਸਟੀਵ ਨੇ ਗੱਡੀ ਦੀ ਬੋਨੇਟ 'ਤੇ ਇਕ ਡਰਾਉਣੇ ਜਿੰਨ ਦੀ ਤਸਵੀਰ ਵੀ ਬਣਾਈ।

PunjabKesari

ਹੇਨਰੀ ਨੇ ਦੱਸਿਆ,''ਕੈਂਪਿੰਗ ਦੇ ਦੌਰਾਨ ਜਿੱਥੇ ਬਾਕੀ ਲੋਕ ਆਪਣੇ ਕੈਂਪਾਂ ਵਿਚ ਸੌਂਦੇ ਸਨ, ਉੱਥੇ ਅਸੀਂ ਆਪਣੇ ਤਾਬੂਤ ਵਿਚ ਸੌਂਦੇ ਸੀ। ਨਿਸ਼ਚਿਤ ਰੂਪ ਨਾਲ ਕਈ ਲੋਕਾਂ ਨੇ ਸਾਨੂੰ ਇੰਝ ਕਰਦੇ ਦੇਖ ਸਾਡੇ ਤੋਂ ਦੂਰੀ ਬਣਾ ਲਈ ਸੀ।ਕੁਝ ਨੇ ਤਾਂ ਸਾਨੂੰ ਭੂਤ ਵੀ ਕਿਹਾ ਪਰ ਅਸਲੀਅਤ ਇਹ ਹੈ ਕਿ ਸਾਨੂੰ ਚੀਜ਼ਾਂ ਇਵੇਂ ਹੀ ਪਸੰਦ ਹਨ।'' ਇਹ ਜੋੜਾ ਵੇਲਜ਼ ਤੋਂ ਚੱਲਦਿਆਂ ਪਿਛਲੇ ਵੀਰਵਾਰ ਯਾਰਕਸ਼ਾਇਰ ਪਹੁੰਚਿਆ, ਜਿੱਥੇ ਸਟੀਵ ਨੇ ਸੈਂਟ ਮੇਰੀ ਚਰਚ ਦੇ ਸਾਹਮਣੇ ਹੇਨਰੀ ਨੂੰ ਵੈਡਿੰਗ ਰਿੰਗ ਪਾਈ।

PunjabKesari

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਜੋੜੇ ਨੇ ਕੁਝ ਅਜੀਬ ਕੀਤਾ ਹੈ। 'ਦੀ ਸਨ' ਦੀ ਰਿਪੋਰਟ ਮੁਤਾਬਕ, 30 ਸਾਲ ਪਹਿਲਾਂ ਇਸ ਜੋੜੇ ਦਾ ਵਿਆਹ ਵੀ ਕੁਝ ਇਵੇਂ ਹੀ ਅਜੀਬ ਢੰਗ ਨਾਲ ਹੋਇਆ ਸੀ, ਜਿਸ ਦੇ ਬਾਅਦ ਇਹ ਦੋਵੇਂ ਸੁਰਖੀਆਂ ਵਿਚ ਆ ਗਏ ਸਨ। ਇਹਨਾਂ ਦੇ ਵਿਆਹ ਦੇ ਸਮੇਂ ਚਾਰੇ ਪਾਸੇ ਮੱਧਕਾਲੀਨ ਡਿਜ਼ਾਈਨ ਸੀ, ਜਿਸ ਵਿਚ ਸਾਰੇ ਮਹਿਮਾਨਾਂ ਨੂੰ ਸਿਰਫ ਕਾਲੀ ਡਰੈੱਸ ਵਿਚ ਆਉਣ ਦੀ ਇਜਾਜ਼ਤ ਸੀ। ਜਦਕਿ ਕਾਲੇ ਰੰਗ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਵਿਆਹ ਦੇ ਸਮੇਂ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਟੀਵ ਦੀ ਮਾਂ ਨੇ ਇਸ ਵਿਆਹ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ।


Vandana

Content Editor

Related News