ਇੰਗਲੈਂਡ ''ਚ 15 ਜੂਨ ਤੋਂ ਲੋਕਾਂ ਲਈ ਖੁੱਲ੍ਹਣਗੇ ਪੂਜਾ ਸਥਲ

06/07/2020 6:06:13 PM

ਲੰਡਨ (ਭਾਸ਼ਾ): ਕੋਰੋਨਾਵਾਇਰਸ ਕਾਰਨ ਲਗਾਈ ਗਈ ਤਾਲਾਬੰਦੀ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਇੰਗਲੈਂਡ ਵਿਚ 15 ਜੂਨ ਤੋਂ ਪੂਜਾ ਸਥਲ ਲੋਕਾਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਜਾਵੇਗਾ ਕਿ ਅਜਿਹੀਆਂ ਥਾਵਾਂ 'ਤੇ ਲੋਕਾਂ ਦੀ ਭੀੜ ਇਕੱਠੀ ਨਾ ਹੋਵੇ। ਬ੍ਰਿਟੇਨ ਦੇ ਭਾਈਚਾਰਕ ਮਾਮਲਿਆਂ ਦੇ ਮੰਤਰੀ ਰੌਬਰਟ ਜੇਨਰਿਕ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਫੈਸਲਾ ਸਰਕਾਰ ਅਤੇ ਪ੍ਰਮੁੱਖ ਧਰਮਾਂ ਦੇ ਪ੍ਰਤੀਨਿਧੀਆਂ ਦੇ ਵਿਚ ਹੋਈ ਗੱਲਬਾਤ ਦੇ ਬਾਅਦ ਲਿਆ ਗਿਆ। 

ਪੂਜ ਸਥਲਾਂ ਵਿਚ ਭਾਈਚਾਰਕ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਾਰਥਨਾ ਸਭਾਵਾਂ, ਕੀਰਤਨ, ਸਮੂਹਿਕ ਰੂਪ ਨਾਲ ਪੂਜਾ ਆਦਿ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤਾਂ ਜੋ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਕ ਜਗ੍ਹਾ 'ਤੇ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ ਅਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਕਾਇਮ ਰੱਖਿਆ ਜਾ ਸਕੇ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਕੋਵਿਡ-19 'ਤੇ ਜਾਰੀ ਵ੍ਹਾਈਟ ਪੇਪਰ 'ਚ ਖੁਦ ਨੂੰ ਦੱਸਿਆ ਬੇਕਸੂਰ

ਜੇਨਰਿਕ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੇ ਕਾਫੀ ਹੌਂਸਲਾ ਦਿਖਾਇਆ। ਉਹਨਾਂ ਨੇ ਇਸ ਕ੍ਰਮ ਵਿਚ ਹਾਲ ਹੀ ਵਿਚ ਸੰਪੰਨ ਈਸਟਰ, ਰਮਜ਼ਾਨ ਜਾਂ ਵੈਸਾਖੀ ਆਦਿ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਲੋਕਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਰਵਾਇਤੀ ਰੂਪ ਨਾਲ ਨਹੀਂ ਮਨਾਇਆ। ਉਹਨਾਂ ਨੇ ਕਿਹਾ ਕਿ ਅਸੀਂ ਵਾਇਰਸ ਨੂੰ ਕੰਟਰੋਲ ਕਰਨ ਵਿਚ ਸਫਲ ਰਹੇ ਹਾਂ ਇਸ ਲਈ ਅਸੀਂ ਸੀਮਤ ਰੂਪ ਨਾਲ ਪੂਜਾ ਸਥਲਾਂ ਨੂੰ ਖੋਲ੍ਹਣ ਦੀ ਦਿਸ਼ਾ ਵਿਚ ਵੱਧ ਰਹੇ ਹਾਂ। ਮੰਦਰਾਂ, ਗੁਰਦੁਆਰਿਆਂ, ਚਰਚਾਂ, ਮਸਜਿਦਾਂ ਅਤੇ ਪੂਜਾ ਦੀਆਂ ਹੋਰ ਥਾਵਾਂ ਨੂੰ ਖੁਦ ਹੀ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦੀ ਪ੍ਰਬੰਧਨ ਕਰਨਾ ਹੋਵੇਗਾ। ਇਸ ਵਿਚ ਬ੍ਰਿਟਿਸ਼ ਸ਼ਰਕਾਰ ਨੇ ਕਿਹਾ ਹੈ ਕਿ ਇੰਗਲੈਂਡ ਵਿਚ ਪੂਜਾ ਸਥਲਾਂ ਨੂੰ ਸੀਮਤ ਰੂਪ ਨਾਲ ਮੁੜ ਖੋਲ੍ਹਣ ਲਈ ਆਉਣ ਵਲੇ ਦਿਨਾਂ ਵਿਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਸ ਵਿਚ ਭਾਈਚਾਰਕ ਸਥਾਨਾਂ ਦੀ ਪੂਰੀ ਤਰ੍ਹਾਂ ਨਾਲ ਸਫਾਈ, ਦਾਖਲ ਹੋਣ ਅਤੇ ਬਾਹਰ ਨਿਕਲਣ ਦੇ ਬਿੰਦੂਆਂ 'ਤੇ ਹੱਥਾਂ ਦੀ ਸਫਾਈ ਅਤੇ ਸ਼ਰਧਾਲੂਆਂ ਨੂੰ ਨਿੱਜੀ ਵਰਤੋਂ ਵਾਲਾ ਸਾਮਾਨ ਖੁਦ ਹੀ ਲਿਆਉਣ 'ਤੇ ਜ਼ੋਰ ਦਿੱਤਾ ਜਾਵੇਗਾ।


Vandana

Content Editor

Related News