ਇੰਗਲੈਂਡ ਦੇ ਛੇ ਮਿਲੀਅਨ ਹੋਰ ਲੋਕ ਹੋਣਗੇ ਟੀਅਰ 4 ਤਾਲਾਬੰਦੀ ਪੱਧਰ ''ਚ ਦਾਖਲ

Thursday, Dec 24, 2020 - 03:42 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਕੋਰੋਨਾਵਾਇਰਸ ਪ੍ਰਤੀ ਸੁਰੱਖਿਆ ਕਾਰਨਾਂ ਕਰਕੇ ਅਤੇ ਮਹਾਮਾਰੀ ਨੂੰ ਕਾਬੂ ਕਰਨ ਦੇ ਯਤਨਾਂ ਤਹਿਤ ਸਿਹਤ ਸਕੱਤਰ ਮੈਟ ਹੈਨਕਾਕ ਨੇ ਵੱਡੀ ਘੋਸ਼ਣਾ ਕੀਤੀ। ਘੋਸ਼ਣਾ ਮੁਤਾਬਕ, ਇੰਗਲੈਂਡ ਦੇ ਪੂਰਬੀ ਅਤੇ ਦੱਖਣ ਪੂਰਬ ਵਿੱਚ 60 ਲੱਖ ਹੋਰ ਲੋਕ ਬਾਕਸਿੰਗ ਡੇਅ 26 ਦਸੰਬਰ 'ਤੇ ਚੌਥੇ ਪੱਧਰ ਦੀਆਂ ਜ਼ਿਆਦਾ ਪਾਬੰਦੀਆਂ ਵਾਲੇ ਤਾਲਾਬੰਦੀ ਪ੍ਰਬੰਧ ਵਿੱਚ ਦਾਖਲ ਹੋਣਗੇ। ਇਸ ਦੇ ਇਲਾਵਾ ਬਹੁਤ ਸਾਰੇ ਖੇਤਰ ਲੈਵਲ ਤਿੰਨ ਅਤੇ ਦੋ ਵਿੱਚ ਵੀ ਚਲੇ ਜਾਣਗੇ।

ਪੜ੍ਹੋ ਇਹ ਅਹਿਮ ਖਬਰ- ਪਾਕਿ ਜੇਲ੍ਹ 'ਚੋਂ ਰਿਹਾਅ ਹੋਵੇਗਾ ਡੈਨੀਅਲ ਪਰਲ ਦਾ ਕਾਤਲ ਉਮਰ ਸ਼ੇਖ, ISI ਨੂੰ ਹੋਵੇਗਾ ਫਾਇਦਾ 

ਇਹਨਾਂ ਨਵੀਆਂ ਪਾਬੰਦੀਆਂ ਤਹਿਤ ਲੈਵਲ ਚਾਰ ਵਿੱਚ ਸੁਸੇਕਸ, ਆਕਸਫੋਰਡਸ਼ਾਇਰ, ਸੁਫੋਲਕ, ਨੋਰਫੋਕ, ਕੈਮਬ੍ਰਿਜਸ਼ਾਇਰ, ਹੈਂਪਸ਼ਾਇਰ, ਨਿਊ ਫੋਰੈਸਟ ਏਸੇਕਸ ਅਤੇ ਸਰੀ ਦੇ ਖੇਤਰ ਸ਼ਾਮਲ ਹੋਣਗੇ। ਇਸ ਪੱਧਰ ਵਿੱਚ ਜਾਣ ਵਾਲੇ 6 ਮਿਲੀਅਨ ਲੋਕਾਂ ਦੀ ਇਹ ਕੁੱਲ ਸੰਖਿਆ ਸਖਤ ਪਾਬੰਦੀਆਂ ਅਧੀਨ ਆਉਂਦੀ ਇੰਗਲੈਂਡ ਦੀ 43% ਅਬਾਦੀ ਦਾ ਹਿੱਸਾ ਹੈ। ਇਸ ਦੇ ਇਲਾਵਾ ਬ੍ਰਿਸਟਲ, ਗਲੌਸਟਰਸ਼ਾਇਰ, ਸਮਰਸੈੱਟ, ਨੌਰਥ ਸਮਰਸੈੱਟ, ਸਵਿੰਡਨ, ਆਈਲ ਆਫ ਵਿੱਟ, ਨਿਊ ਫੋਰੈਸਟ, ਨੌਰਥੈਂਪਟਨਸ਼ਾਇਰ, ਚੈਸ਼ਾਇਰ ਅਤੇ ਵਾਰਿੰਗਟਨ ਦੇ ਖੇਤਰ ਵੀ ਪੱਧਰ ਦੋ ਤੋਂ ਤਿੰਨ ਵਿੱਚ ਤਬਦੀਲ ਕੀਤੇ ਜਾਣਗੇ। ਜਦਕਿ ਕੋਰਨਵਾਲ ਅਤੇ ਹੇਅਰਫੋਰਡਸ਼ਾਇਰ ਟੀਅਰ ਦੋ ਵਿੱਚ ਚਲੇ ਜਾਣਗੇ। ਜਾਰੀ ਹੋ ਰਹੇ ਇਹ ਨਵੇਂ ਨਿਯਮ ਇੰਗਲੈਂਡ ਦੇ ਪਿਛਲੇ ਕੌਮੀ ਤਾਲਾਬੰਦੀ ਦੇ ਬਰਾਬਰ ਹਨ।

ਪੜ੍ਹੋ ਇਹ ਅਹਿਮ ਖਬਰ- ਫਰਾਂਸ-ਬ੍ਰਿਟੇਨ ਸਰਹੱਦ 'ਤੇ ਫਸੇ ਟਰੱਕ ਡਰਾਈਵਰਾਂ ਨੂੰ ਸਿੱਖ ਭਾਈਚਾਰੇ ਨੇ ਖਵਾਇਆ ਭੋਜਨ 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News