ਇੰਗਲੈਂਡ: ਕਹਾਣੀਕਾਰ ਬਲਵੰਤ ਸਿੰਘ ਗਿੱਲ ਦੇ ਕਹਾਣੀ ਸੰਗ੍ਰਿਹ “ਵਲਾਇਤੀ ਵਾਂਢਾ” ਦੇ ਲੋਕ ਅਰਪਣ ਸਮੇਂ ਲੱਗੀਆਂ ਰੌਣਕਾਂ

Wednesday, Nov 24, 2021 - 02:55 PM (IST)

ਇੰਗਲੈਂਡ: ਕਹਾਣੀਕਾਰ ਬਲਵੰਤ ਸਿੰਘ ਗਿੱਲ ਦੇ ਕਹਾਣੀ ਸੰਗ੍ਰਿਹ “ਵਲਾਇਤੀ ਵਾਂਢਾ” ਦੇ ਲੋਕ ਅਰਪਣ ਸਮੇਂ ਲੱਗੀਆਂ ਰੌਣਕਾਂ

ਗਲਾਸਗੋ/ਬੈਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੇ ਸ਼ਹਿਰ ਬੈਡਫੋਰਡ ਵਿਖੇ ਬਲਵੰਤ ਸਿੰਘ ਗਿੱਲ ਦੀ ਪਲੇਠੀ ਕਹਾਣੀਆਂ ਦੀ ਕਿਤਾਬ “ਵਲਾਇਤੀ ਵਾਂਢਾ ਅਤੇ ਹੋਰ ਕਹਾਣੀਆਂ” ਨੂੰ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਮਹਿੰਦਰਪਾਲ ਧਾਲੀਵਾਲ, ਕੁਲਵੰਤ ਢਿੱਲੋਂ, ਐੱਮ. ਪੀ. ਮੁਹੰਮਦ ਜਾਸੀਨ ਤੇ ਨਿਰਪਾਲ ਸਿੰਘ ਸ਼ੇਰਗਿੱਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਪਹਿਲੇ ਭਾਗ ਵਿਚ ਮਹਿੰਦਰਪਾਲ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ “ਵਲਾਇਤੀ ਵਾਂਢਾ ਤੇ ਹੋਰ ਕਹਾਣੀਆਂ” ਬਾਰੇ ਵਿਚਾਰ ਪੇਸ਼ ਕੀਤੇ। ਉਸ ਤੋਂ ਬਾਅਦ ਮੁਹੰਮਦ ਜਾਸੀਨ ਐੱਮ. ਪੀ., ਜਗਤਾਰ ਸਿੰਘ ਬਾਸੀ (ਸਾਬਕਾ ਡਿਪਟੀ ਫਾਇਰ ਆਫੀਸਰ, ਈ. ਬੀ. ਈ.), ਜਸਵੀਰ ਸਿੰਘ ਪਰਮਾਰ ਚੇਅਰਮੈਨ “ਬੈਡਫੋਰਡ ਏਸ਼ੀਅਨ ਬਿਜਨਸ ਐਸੋਸੀਏਸ਼ਨ”, ਗੁਰਨਾਮ ਸਿੰਘ ਸੁੱਚਾ, ਪਰਮਜੀਤ ਸਿੰਘ ਸੋਹਲ, ਜਸਵੰਤ ਸਿੰਘ ਗਿੱਲ ਤੇ ਨਿਰਪਾਲ ਸਿੰਘ ਸ਼ੇਰਗਿੱਲ ਹੋਰਾਂ ਨੇ ਕਹਾਣੀਕਾਰ ਬਲਵੰਤ ਸਿੰਘ ਗਿੱਲ ਦੀਆਂ ਜੀਵਨ ਵਿਚ ਸੰਘਰਸ਼ ਪ੍ਰਾਪਤੀਆਂ ਤੇ ਸਾਹਿਤਕ ਸਫ਼ਰ ਦਾ ਜ਼ਿਕਰ ਕੀਤਾ। ਇਸ ਉਪਰੰਤ ਭਰਵੇਂ ਇਕੱਠ ਵਿਚ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ।

PunjabKesari

ਦੂਜੇ ਭਾਗ ਵਿਚ ਕਵਿਤਾ ਦਾ ਦੌਰ ਚੱਲਿਆ, ਜਿਸ ਵਿਚ ਮਨਜੀਤ ਕੌਰ ਪੱਡਾ, ਜਸਵਿੰਦਰ ਰਤੀਆ, ਜਸਵਿੰਦਰ ਮਾਨ, ਬਲਵਿੰਦਰ ਕੌਰ, ਮਹਿੰਦਰਪਾਲ ਧਾਲੀਵਾਲ, ਅਵਤਾਰ ਸਿੰਘ ਡੋਲ, ਹਰਜਿੰਦਰ ਮੱਲ ਤੇ ਰੂਪ ਦਵਿੰਦਰ ਆਦਿ ਨੇ ਆਪਣੀਆਂ ਕਵਿਤਾਵਾਂ ਨਾਲ ਸਭ ਦਾ ਧਿਆਨ ਖਿੱਚਿਆ। ਪ੍ਰੋਗਰਾਮ ਦੀ ਸਫ਼ਲਤਾ ਇਸ ਵਿਚ ਵੀ ਸੀ ਕਿ ਨੌਜਵਾਨ ਮੁੰਡੇ-ਕੁੜੀਆਂ ਨੇ ਭਰਵੀਂ ਹਾਜ਼ਰੀ ਲਗਵਾਈ ਤੇ ਸਾਰੇ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਿਆ। ਇਸ ਦੌਰਾਨ ਬਲਵੰਤ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਦਿਆਂ ਰੂਪ ਦਵਿੰਦਰ ਨੇ ਕਿਹਾ ਕਿ ਬਲਵੰਤ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ ਹੀ ਪਰਵਾਸ ਵਿਚ ਹੰਢਾਏ ਉਹਨਾਂ ਪਲਾਂ ਦਾ ਜ਼ਿਕਰ ਕਰਦੀਆਂ ਹਨ ਜੋ ਸਾਡੇ ਆਲੇ-ਦੁਆਲੇ ਦੇ ਇਰਦ ਗਿਰਦ ਦੀ ਦਾਸਤਾਂ ਹੈ।

ਪਰਵਿੰਦਰ ਕੌਰ ਗਿੱਲ, ਡਾ: ਬਸਰਾ, ਮਨਜੀਤ ਕੌਰ ਸੋਹਲ, ਸਰਵਣ ਸਿੰਘ ਮੰਡੇਰ, ਸੁਖਪਾਲ ਸਿੰਘ ਗਿੱਲ ਤੇ ਰਾਜੀ ਅਟਵਾਲ ਨੇ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਆਪਣੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ। ਰਮਿੰਦਰਜੀਤ ਸਿੰਘ ਗਿੱਲ (ਬੈਨੀ), ਰਵਿੰਦਰ ਕੌਰ ਗਿੱਲ, ਸੁਖਜੀਤ ਸਿੰਘ ਚੀਮਾ (ਸੁੱਖੀ), ਨਿੱਕੀ ਚੀਮਾ, ਸ਼ਮਿੰਦਰ ਸਿੰਘ ਸੰਘਾ, ਸਨਦੀਪ ਕੌਰ ਸੰਘਾ ਵੱਲੋਂ ਕੀਤੇ ਵਡਮੁੱਲੇ ਕਾਰਜਾਂ ਕਰਕੇ ਇਹ ਸਮਾਗਮ ਯਾਦਗਾਰੀ ਬਣ ਗਿਆ। ਅੰਤ ਵਿਚ ਸਭ ਨੇ ਪ੍ਰੀਤੀ ਭੋਜਨ ਦਾ ਆਨੰਦ ਮਾਣਿਆ ਤੇ ਵਿਦਾਇਗੀ ਲਈ। ਇਸ ਸਮੇਂ ਗੀਤਕਾਰ ਹਰਜਿੰਦਰ ਮੱਲ ਦੇ ਲਿਖੇ ਅਤੇ ਗਾਇਕਾ ਜਸਪਿੰਦਰ ਨਰੂਲਾ ਦੁਆਰਾ ਗਾਏ ਗੀਤ “ਜਿੰਦ ਮਾਹੀ” ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ।


author

cherry

Content Editor

Related News