ਅਜੀਬ ਬੀਮਾਰੀ ਦੀ ਸ਼ਿਕਾਰ ਮਹਿਲਾ, 24 ਘੰਟੇ ''ਚ 30 ਵਾਰ ਆਉਂਦੇ ਹਨ ਚੱਕਰ

Friday, Sep 06, 2019 - 04:31 PM (IST)

ਅਜੀਬ ਬੀਮਾਰੀ ਦੀ ਸ਼ਿਕਾਰ ਮਹਿਲਾ, 24 ਘੰਟੇ ''ਚ 30 ਵਾਰ ਆਉਂਦੇ ਹਨ ਚੱਕਰ

ਲੰਡਨ (ਬਿਊਰੋ)— ਦੁਨੀਆ ਵਿਚ ਫੈਲੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਬਾਰੇ ਤੁਸੀਂ ਸੁਣਿਆ ਜਾਂ ਪੜ੍ਹਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹਾ ਮਹਿਲਾ ਬਾਰੇ ਦੱਸ ਰਹੇ ਹਾਂ ਜੋ ਫੰਕਸ਼ਨਲ ਨਿਊਰੋਲੌਜੀਕਲ ਡਿਸਆਰਡਰ (Functional neurological disorder) ਨਾਲ ਪੀੜਤ ਹੈ, ਜਿਸ ਕਾਰਨ ਉਸ ਨੂੰ 24 ਘੰਟੇ ਵਿਚ 30 ਵਾਰ ਚੱਕਰ ਆਉਂਦੇ ਹਨ। ਇੰਗਲੈਂਡ ਦੇ ਲੰਕਾਸ਼ਾਇਰ ਦੇ ਕੋਰਲੇ ਟਾਊਨ ਦੀ ਰਹਿਣ ਵਾਲੀ 22 ਸਾਲਾ ਦੀ ਸਾਰਾਹ ਲੁਇਸਾਲੋ ਫੰਕਸ਼ਨਲ ਨਿਊਰੋਲੌਜੀਕਲ ਡਿਸਆਰਡਰ (FND) ਨਾਲ ਪੀੜਤ ਹੈ। ਇਸ ਕਾਰਨ ਉਸ ਨੂੰ 24 ਘੰਟੇ ਵਿਚ 30 ਵਾਰ ਚੱਕਰ ਆਉਂਦੇ ਹਨ। ਉਹ ਇਕੱਲੀ ਤੁਰ ਵੀ ਨਹੀਂ ਪਾਉਂਦੀ। ਚੱਕਰ ਆਉਣ ਦੇ ਬਾਅਦ ਜਦੋਂ ਉਹ ਡਿੱਗ ਪੈਂਦੀ ਹੈ ਤਾਂ ਉਸ ਨਾਲ ਹਮੇਸ਼ਾ ਨਾਲ ਰਹਿਣ ਵਾਲਾ ਸ਼ਖਸ ਉਸ ਨੂੰ ਉਠਾਉਂਦਾ ਹੈ। ਇਸ ਮਾਮਲੇ ਵਿਚ ਸਾਰਾਹ ਖੁਦ ਨੂੰ ਖੁਸ਼ਨਸੀਬ ਮੰਨਦੀ ਹੈ ਕਿ ਇਹ ਕੰਮ ਉਸ ਦਾ ਪਾਰਟਨਰ ਕਰ ਰਿਹਾ ਹੈ। 

PunjabKesari

ਸਾਰਾਹ ਦੱਸਦੀ ਹੈ,''ਇਕ ਹਾਦਸੇ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ। ਮੇਰਾ ਪ੍ਰਾਇਮਰੀ ਟੀਚਰ ਬਣਨ ਦਾ ਸੁਪਨਾ ਪੂਰਾ ਹੋਣ ਹੀ ਵਾਲਾ ਸੀ ਕਿ ਜਨਵਰੀ ਵਿਚ ਵਾਪਰੇ ਇਕ ਹਾਦਸੇ ਨੇ ਸਭ ਬਦਲ ਦਿੱਤਾ। ਉਸ ਹਾਦਸੇ ਤੋਂ ਦੋ ਮਹੀਨੇ ਪਹਿਲਾਂ ਮੈਨੂੰ ਲਗਾਤਾਰ ਸਿਰ ਦਰਦ ਦੀ ਸਮੱਸਿਆ ਸੀ ਪਰ ਕਦੇ ਸੋਚਿਆ ਨਹੀਂ ਸੀ ਕਿ ਉਸ ਕਾਰਨ ਅਜਿਹਾ ਵੀ ਕੁਝ ਹੋ ਜਾਵੇਗਾ। ਮੈਂ ਹੁਣ ਆਪਣੇ ਘਰੋਂ ਇਕੱਲੀ ਬਾਹਰ ਵੀ ਨਹੀਂ ਨਿਕਲ ਪਾਉਂਦੀ, ਸਕੂਲ ਜਾ ਕੇ ਪੜ੍ਹਾਉਣਾ ਤਾਂ ਦੂਰ ਦੀ ਗੱਲ ਹੈ। ਮੈਨੂੰ ਹਰ ਛੋਟੀ-ਵੱਡੀ ਚੀਜ਼ ਲਈ ਘਰਦਿਆਂ ਦੀ ਮਦਦ ਦੀ ਲੋੜ ਪੈਂਦੀ ਹੈ, ਜੋ ਸ਼ਾਇਦ 22 ਸਾਲ ਦੀ ਉਮਰ ਵਾਲੀ ਕੋਈ ਹੋਰ ਕੁੜੀ ਨਹੀਂ ਲੈਂਦੀ ਹੋਵੇਗੀ। ਮੇਰੀ ਮਜਬੂਰੀ ਹੈ ਕਿ ਮੈਂ ਘਰਦਿਆਂ 'ਤੇ ਨਿਰਭਰ ਹੋ ਗਈ ਹਾਂ।''

PunjabKesari

ਸਾਰਾਹ ਅੱਗੇ ਕਹਿੰਦੀ ਹੈ ਕਿ ਭਾਵੇਂਕਿ ਇਸ ਡਿਸਆਰਡਰ ਦੀ ਸ਼ਿਕਾਰ ਹੋਣ ਦੇ ਬਾਅਦ ਮੇਰਾ ਅਤੇ ਮੇਰੇ ਪਾਰਟਨਰ ਜੇਮੀ ਰੌਬਰਟਸ ਦਾ ਰਿਸ਼ਤਾ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਇਆ ਹੈ। ਅਸੀਂ ਦੋਹਾਂ ਨੇ ਆਪਣੀ ਸੰਕੇਤ ਭਾਸ਼ਾ (Sign language) ਬਣਾਈ ਹੈ, ਜਿਸ ਵਿਚ ਅਸੀਂ ਇਸ਼ਾਰਿਆਂ ਵਿਚ ਹੀ ਇਕ-ਦੂਜੇ ਦੀ ਗੱਲ ਸਮਝਦੇ ਹਾਂ। ਕਈ ਵਾਰ ਜੇਮੀ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਸਮਝ ਜਾਂਦੇ ਹਨ ਕਿ ਮੈਨੂੰ ਕੀ ਚਾਹੀਦਾ ਹੈ। ਹੁਣ ਮੈਂ ਸਮਝ ਪਾਈ ਹਾਂ ਕਿ ਕਿੰਝ ਅਸੀਂ ਇਕ-ਦੂਜੇ ਨਾਲ ਜੁੜੇ ਹੋਏ ਹਾਂ ਅਤੇ ਸਾਡਾ ਰਿਸ਼ਤਾ ਕਿੰਨਾ ਮਜ਼ਬੂਤ ਹੈ। ਜਦੋਂ ਵੀ ਮੈਨੂੰ ਜੇਮੀ ਦੀ ਲੋੜ ਹੁੰਦੀ ਹੈ ਉਹ ਮੇਰੇ ਕੋਲ ਹੁੰਦਾ ਹੈ। ਭਾਵੇਂ ਕੁਕਿੰਗ ਕਰਨੀ ਹੋਵੇ, ਬਾਹਰ ਜਾਣਾ ਹੋਵੇ ਜਾਂ ਕੋਈ ਹੋਰ ਕੰਮ ਕਰਨਾ ਹੋਵੇ। ਉਸ ਨੇ ਅੱਜ ਤੱਕ ਮੈਨੂੰ ਕਿਸੇ ਵੀ ਕੰਮ ਲਈ ਇਨਕਾਰ ਨਹੀਂ ਕੀਤਾ। 

PunjabKesari

ਸਾਰਾਹ ਨੇ ਦੱਸਿਆ,''ਮੇਰੇ ਪਰਿਵਾਰ ਵਾਲੇ ਦੱਸਦੇ ਹਨ ਕਿ ਜਨਵਰੀ ਵਿਚ ਗੱਡੀ ਚਲਾਉਂਦੇ ਸਮੇਂ ਅਚਾਨਕ ਚੱਕਰ ਆਉਣ ਕਾਰਨ ਮੇਰਾ ਐਕਸੀਡੈਂਟ ਹੋਇਆ ਅਤੇ ਹਸਪਤਾਲ ਲਿਜਾਣ 'ਤੇ ਡਾਕਟਰ ਵੀ ਸਮਝ ਨਹੀਂ ਪਾ ਰਹੇ ਸਨ ਕਿ ਮੈਨੂੰ ਕੀ ਹੋਇਆ ਹੋਵੇਗਾ ਕਿਉਂਕਿ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸਨ। ਚੰਗੀ ਗੱਲ ਹੈ ਕਿ ਮੇਰੀ ਕਾਰ ਕਿਸੇ ਹੋਰ ਗੱਡੀ ਨਾਲ ਨਹੀਂ ਟਕਰਾਈ। ਕਈ ਟੈਸਟ ਅਤੇ ਸਕੈਨ ਦੇ ਬਾਅਦ ਡਾਕਟਰ ਸਮਝ ਪਾਏ ਕਿ ਮੈਨੂੰ ਫੰਕਸ਼ਨਲ ਨਿਊਰੋਲੌਜੀਕਲ ਡਿਸਆਰਡਰ ਹੋਇਆ ਹੈ। ਇਸ ਡਿਸਆਰਡਰ ਨੇ ਜ਼ਿੰਦਗੀ ਤਾਂ ਬਦਲ ਦਿੱਤੀ ਹੈ ਪਰ ਜੇਮੀ ਦੇ ਪਿਆਰ ਨੇ ਮੈਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਜਿਉਣ ਦਾ ਉਦੇਸ਼ ਦਿੱਤਾ ਹੈ। ਹੁਣ ਮੈਂ ਸਾਡੇ ਰਿਸ਼ਤੇ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਾ ਚਾਹੁੰਦੀ ਹਾਂ। 


author

Vandana

Content Editor

Related News