ਕੌਮੀ ਤਾਲਾਬੰਦੀ ਖ਼ਤਮ ਹੋਣ ''ਤੇ ਇੰਗਲੈਂਡ ਕਰੇਗਾ ਮਜ਼ਬੂਤ ਟੀਅਰ 3 ਸਿਸਟਮ ''ਚ ਪ੍ਰਵੇਸ਼

Sunday, Nov 22, 2020 - 06:00 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਇਸ ਸਮੇਂ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਰਾਸ਼ਟਰੀ ਤਾਲਾਬੰਦੀ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ 2 ਦਸੰਬਰ ਨੂੰ ਖਤਮ ਹੋ ਜਾਵੇਗੀ। ਇਸ ਤੋਂ ਅਗਲੇ ਪੜਾਅ ਬਾਰੇ ਡਾਉਨਿੰਗ ਸਟ੍ਰੀਟ ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਗਲੈਂਡ ਰਾਸ਼ਟਰੀ ਤਾਲਾਬੰਦੀ ਤੋਂ ਬਾਅਦ ਸਥਾਨਕ ਪਾਬੰਦੀਆਂ ਦੀ ਇਕ ਮਜ਼ਬੂਤ ਤਿੰਨ-ਪੱਧਰੀ ਪ੍ਰਣਾਲੀ ਵਿੱਚ ਦਾਖਲ ਹੋਵੇਗਾ। 

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਸਰਦੀਆਂ ਦੀ ਯੋਜਨਾ ਬਾਰੇ ਉਮੀਦ ਕੀਤੀ ਜਾਂਦੀ ਹੈ, ਜਿਸ ਵਿੱਚ ਅਗਲੀ ਨੀਤੀ ਦੇ ਸੰਬੰਧ ਵਿੱਚ ਉਹ ਸੋਮਵਾਰ ਨੂੰ ਸੰਸਦ ਮੈਂਬਰਾਂ ਨੂੰ ਇਸ ਦਾ ਵਿਸਥਾਰ ਦੱਸ ਸਕਦੇ ਹਨ। ਜਾਨਸਨ ਦੁਆਰਾ ਰਾਸ਼ਟਰੀ ਤਾਲਾਬੰਦੀ ਦੌਰਾਨ ਹੋਏ ਲਾਭਾਂ ਦੀ ਰਾਖੀ ਲਈ ਸਥਾਨਕ ਪੱਧਰਾਂ ਨੂੰ ਮਜ਼ਬੂਤ​ਕਰਨ ਦੀ ਉਮੀਦ ਕੀਤੀ ਜਾਂਦੀ ਹੈ ਪਰ ਇਸ ਨਵੀਂ ਪ੍ਰਣਾਲੀ ਵਿੱਚ ਪੱਬਾਂ ਅਤੇ ਰੈਸਟੋਰੈਂਟਾਂ ਦੇ 10 ਵਜੇ ਦੇ ਕਰਫਿਊ ਨੂੰ ਵਧਾ ਕੇ 11 ਵਜੇ ਤੱਕ ਕੀਤਾ ਜਾ ਸਕਦਾ ਹੈ। ਜਾਨਸਨ ਦੁਆਰਾ ਸੋਮਵਾਰ ਨੂੰ ਸੰਸਦ ਵਿੱਚ ਇਸ ਦੀ ਘੋਸ਼ਣਾ ਕਰਨ ਤੋਂ ਪਹਿਲਾਂ ਐਤਵਾਰ ਨੂੰ ਕੈਬਨਿਟ ਵੱਲੋਂ ਯੋਜਨਾ ਉੱਤੇ ਵਿਚਾਰ ਵਟਾਂਦਰੇ ਅਤੇ ਦਸਤਖਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਮੰਤਰੀ ਨੇ ਸ਼ੇਅਰ ਕੀਤੀ ਫੇਕ ਨਿਊਜ਼, ਫਰਾਂਸ ਨੇ ਖੋਲ੍ਹੀ ਪੋਲ

ਨਵੀਂ ਯੋਜਨਾ ਇਹ ਤੈਅ ਕਰੇਗੀ ਕਿ ਕਿਵੇਂ ਲੋਕ ਆਪਣੇ ਕ੍ਰਿਸਮਿਸ ਨੂੰ ਬਿਤਾਉਣ ਦੇ ਯੋਗ ਹੋਣਗੇ ਪਰ ਮੰਤਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਿਉਹਾਰਾਂ ਦਾ ਮੌਸਮ ਆਮ ਦਿਨਾਂ ਨਾਲੋਂ ਵੱਖਰਾ ਰਹੇਗਾ ਅਤੇ ਕੁਝ ਪਾਬੰਦੀਆਂ ਦੇ ਲਾਗੂ ਹੋਣ ਦੀ ਵੀ ਉਮੀਦ ਹੈ। ਇਸ ਸੰਬੰਧੀ ਮੰਤਰੀ ਵੋਟ ਦੇ ਕੇ ਨਿਰਧਾਰਿਤ ਕਰਨਗੇ ਕਿ ਹਰੇਕ ਖੇਤਰ ਨੂੰ ਨਵੀਂ ਟਾਈਰਿੰਗ ਪ੍ਰਣਾਲੀ ਵਿੱਚ ਕਿਸ ਪੱਧਰ 'ਤੇ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਿਗਿਆਨਕ ਸਲਾਹਕਾਰ ਵਾਇਰਸ ਦੀ ਮੌਜੂਦਗੀ ਬਾਰੇ ਸਪਸ਼ੱਟ ਹਨ। ਇਸ ਲਈ ਖੇਤਰੀ ਪਾਬੰਦੀਆਂ ਤੋਂ ਬਿਨਾਂ ਇਹ ਟੀਕਿਆਂ ਅਤੇ ਸਮੂਹਕ ਟੈਸਟਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਪਹਿਲਾਂ ਫਿਰ ਤੋਂ ਜ਼ਿਆਦਾ ਪੱਧਰ 'ਤੇ ਫੈਲ ਸਕਦਾ ਹੈ ਜਿਸ ਨਾਲ ਦੇਸ਼ ਦੀ ਤਰੱਕੀ ਫਿਰ ਤੋਂ ਖ਼ਤਰੇ ਵਿੱਚ ਪੈ ਸਕਦੀ ਹੈ।


Vandana

Content Editor

Related News