ਬ੍ਰਿਟੇਨ ''ਚ ਭਾਰਤੀ ਮੂਲ ਦੀ ਬੀਬੀ ਦੇ ਕਤਲ ਮਾਮਲੇ ''ਚ ਸਾਬਕਾ ਪਤੀ ਤੇ ਪੁੱਤਰ ਦੋਸ਼ੀ

Friday, Aug 28, 2020 - 06:29 PM (IST)

ਬ੍ਰਿਟੇਨ ''ਚ ਭਾਰਤੀ ਮੂਲ ਦੀ ਬੀਬੀ ਦੇ ਕਤਲ ਮਾਮਲੇ ''ਚ ਸਾਬਕਾ ਪਤੀ ਤੇ ਪੁੱਤਰ ਦੋਸ਼ੀ

ਲੰਡਨ (ਭਾਸ਼ਾ): ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਵਾਰਵਿਕਸਾਇਰ ਵਿਚ 54 ਸਾਲਾ ਭਾਰਤੀ ਮੂਲ ਦੀ ਇਕ ਬੀਬੀ ਦੀ ਮੌਤ ਦੇ ਮਾਮਲੇ ਵਿਚ ਉਸ ਦੇ ਸਾਬਕਾ ਪਤੀ ਅਤੇ ਬੇਟੇ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਬਲਵਿੰਦਰ ਗਹੀਰ ਨਾਮ ਦੀ ਬੀਬੀ ਆਪਣੇ ਘਰ ਵਿਚ ਮ੍ਰਿਤਕ ਮਿਲੀ ਸੀ। ਇਸ ਮਾਮਲੇ ਵਿਚ ਜਸਵਿੰਦਰ ਗਹੀਰ (57) ਅਤੇ ਰੋਹਨ ਗਹੀਰ (28) 'ਤੇ ਵੀਰਵਾਰ ਨੂੰ ਕਤਲ ਦਾ ਦੋਸ਼ ਲਗਾਇਆ ਗਿਆ ਅਤੇ ਦੋਹਾਂ ਨੂੰ 1 ਸਤੰਬਰ ਤੱਕ ਦੇ ਲਈ ਹਿਰਾਸਤ ਵਿਚ ਭੇਜ ਦਿੱਤਾ ਗਿਆ।  

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਭਿਆਨਕ ਤੂਫਾਨ, 4 ਸਾਲਾ ਅਯਾਨ ਕਪੂਰ ਦੀ ਰੁੱਖ ਡਿੱਗਣ ਕਾਰਨ ਮੌਤ

ਇਕ ਸਤੰਬਰ ਨੂੰ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਵਾਰਵਿਕਸਾਇਰ ਪੁਲਸ ਨੇ ਕਿਹਾ ਕਿ ਸੋਮਵਾਰ ਨੂੰ ਬਲਵਿੰਦਰ ਦੀ ਮੌਤ ਹੋ ਗਈ ਸੀ। ਬਲਵਿੰਦਰ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਸੀ। ਬਲਵਿੰਦਰ ਦੇ ਪਰਿਵਾਰ ਦੇ ਹਵਾਲੇ ਨਾਲ ਪੁਲਸ ਵੱਲੋਂ ਜਾਰੀ ਇਕ ਬਿਆਨ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਮੁਸ਼ਕਲ ਸਮੇਂ ਵਿਚ ਨਿੱਜਤਾ ਦਾ ਧਿਆਨ ਰੱਖਿਆ ਜਾਵੇ।


author

Vandana

Content Editor

Related News