ਐਵਰੈਸਟ ਚੋਟੀ ''ਤੇ ਪਹੁੰਚਣ ਵਾਲੀ ਇੰਗਲੈਂਡ ਦੀ ਪਹਿਲੀ ਟੀਮ ਦੇ ਮੈਂਬਰ ਡਗ ਸਕਾਟ ਦਾ ਦੇਹਾਂਤ

Tuesday, Dec 08, 2020 - 05:10 PM (IST)

ਐਵਰੈਸਟ ਚੋਟੀ ''ਤੇ ਪਹੁੰਚਣ ਵਾਲੀ ਇੰਗਲੈਂਡ ਦੀ ਪਹਿਲੀ ਟੀਮ ਦੇ ਮੈਂਬਰ ਡਗ ਸਕਾਟ ਦਾ ਦੇਹਾਂਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਹਿਮਾਲਿਆ ਪਰਬਤ ਲੜੀਆਂ ਦੀ ਮਾਉਂਟ ਐਵਰੈਸਟ ਦੇ ਸਿਖਰ 'ਤੇ ਪਹੁੰਚਣਾ ਸਾਹਸ ਅਤੇ ਨਿੱਡਰਤਾ ਦਾ ਕੰਮ ਹੈ। ਦੁਨੀਆ ਦੇ ਕਈ ਪਰਬਤਾਰੋਹੀ ਇਸ ਚੋਟੀ ਨੂੰ ਸਰ ਕਰਨ ਵਿੱਚ ਸਫਲ ਹੋਏ ਹਨ ਅਤੇ ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ। ਇਸੇ ਪਹਾੜੀ ਦੇ ਸਿਖਰ ਨੂੰ 1975 ਵਿੱਚ ਇੰਗਲੈਂਡ ਦੀ ਪਹਿਲੀ ਟੀਮ ਨੇ ਛੂਹਿਆ ਸੀ। ਇਸ ਟੀਮ ਦੇ ਇੱਕ ਮੈਂਬਰ ਡਗ ਸਕਾਟ ਜੋ ਕਿ ਐਵਰੈਸਟ ਦੇ ਸਿਖਰ 'ਤੇ ਪਹੁੰਚੇ ਸਨ, ਦੀ 79 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। 

PunjabKesari

ਡਗ ਸਕਾਟ 1975 ਵਿੱਚ ਇਸ ਚੁਣੌਤੀ ਨੂੰ ਪੂਰਾ ਕਰਨ ਵਾਲੀ ਮਸ਼ਹੂਰ ਟੀਮ ਦਾ ਹਿੱਸਾ ਸਨ। ਸਕਾਟ ਨੇ ਹਿਮਾਲਿਆ ਦੇ ਲੋਕਾਂ ਦੀ ਮਦਦ ਲਈ 1994 ਵਿੱਚ ਇੱਕ ਚੈਰਿਟੀ ਕਮਿਊਨਿਟੀ ਐਕਸ਼ਨ ਨੇਪਾਲ (ਸੀ.ਏ.ਐਨ.) ਦੀ ਸਥਾਪਨਾ ਵੀ ਕੀਤੀ ਸੀ ਅਤੇ ਤਾਲਾਬੰਦੀ ਵਿੱਚ ਵੀ ਮੱਦਦ ਲਈ ਹਜ਼ਾਰਾਂ ਪੌਂਡ ਇਕੱਠੇ ਕੀਤੇ ਸਨ। ਨਾਟਿੰਘਮ ਵਿੱਚ ਜਨਮੇ ਸਕਾਟ ਦੀ ਕੈਂਸਰ ਨਾਲ ਕੈਲਡਬੈਕ ਸਥਿਤ ਉਸਦੇ ਘਰ ਵਿੱਚ ਮੌਤ ਹੋ ਗਈ। 24 ਸਤੰਬਰ, 1975 ਨੂੰ ਐਵਰੈਸਟ ਮੁਹਿੰਮ ਦੇ ਨੇਤਾ ਕ੍ਰਿਸ ਬੋਨਿੰਗਟਨ ਨੇ ਖ਼ਬਰ ਦਿੱਤੀ ਸੀ ਕਿ 18 ਮੈਂਬਰੀ ਸਮੂਹ ਦੇ ਡਗਲ ਹੇਸਟਨ ਅਤੇ ਡਗ ਸਕਾਟ ਨੇ 29,028 ਫੁੱਟ (8,848 ਮੀਟਰ) ਉੱਚੀ ਐਵਰੈਸਟ ਚੋਟੀ ਦੇ ਸਿਖਰ 'ਤੇ ਸੁਰੱਖਿਅਤ ਪਹੁੰਚਣ ਵਿੱਚ ਸਫਲਤਾ ਹਾਸਿਲ ਕੀਤੀ। ਸੀ ਏ ਐਨ ਦੇ ਇੱਕ ਬੁਲਾਰੇ ਮੁਤਾਬਕ, ਇਸ ਸੰਸਥਾ ਦੇ ਸੰਸਥਾਪਕ ਅਤੇ ਇੰਗਲੈਂਡ ਦੀ ਪਹਿਲੀ ਐਵਰੈਸਟ ਚੋਟੀ ਨੂੰ ਫਤਿਹ ਕਰਨ ਵਾਲੀ ਟੀਮ ਦੇ ਇਸ ਮੈਂਬਰ ਦੀ ਮੌਤ 'ਤੇ ਦੇਸ਼ ਨੂੰ ਭਾਰੀ ਘਾਟਾ ਪਿਆ ਹੈ।


author

Vandana

Content Editor

Related News