16 ਸਾਲਾ ਕੁੜੀ ਨੂੰ 100 ਮਰਦਾਂ ਨਾਲ ਸੰਬੰਧ ਬਣਾਉਣ ਲਈ ਕੀਤਾ ਗਿਆ ਮਜ਼ਬੂਰ

Monday, Sep 10, 2018 - 11:19 AM (IST)

16 ਸਾਲਾ ਕੁੜੀ ਨੂੰ 100 ਮਰਦਾਂ ਨਾਲ ਸੰਬੰਧ ਬਣਾਉਣ ਲਈ ਕੀਤਾ ਗਿਆ ਮਜ਼ਬੂਰ

ਲੰਡਨ (ਬਿਊਰੋ)— ਇੰਗਲੈਂਡ ਵਿਚ ਇਕ ਲੜਕੀ ਨੂੰ ਕਰੀਬ 16 ਸਾਲ ਦੀ ਉਮਰ ਤੱਕ 100 ਮਰਦਾਂ ਨਾਲ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ। ਅਦਾਲਤ ਵਿਚ ਬਾਲ ਯੌਨ ਸ਼ੋਸ਼ਣ ਦੇ ਮੁਕੱਦਮੇ (Child Sex Abuse Trial) ਦੌਰਾਨ ਇਹ ਖੁਲਾਸਾ ਹੋਇਆ। ਲੜਕੀ ਨੇ ਦੱਸਿਆ ਕਿ ਜਦੋਂ ਉਹ 13 ਸਾਲ ਦੀ ਸੀ, ਉਦੋਂ ਤੋਂ ਹੀ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਾਣ ਲੱਗਾ ਸੀ। ਕਾਨੂੰਨੀ ਕਾਰਨਾਂ ਕਾਰਨ ਲੜਕੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਲੜਕੀ ਨੇ ਬਿਆਨ ਵਿਚ ਦੱਸਿਆ ਕਿ ਸਾਲ 1998 ਤੋਂ ਸਾਲ 2001 ਦੇ ਵਿਚਕਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। 

PunjabKesari

ਸ਼ੁੱਕਰਵਾਰ (7 ਸਤੰਬਰ) ਨੂੰ ਸ਼ੇਫੀਲਡ ਦੀ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ। ਇਸ ਮਾਮਲੇ ਵਿਚ 8 ਏਸ਼ੀਆਈ ਲੋਕਾਂ ਨੂੰ ਦੋਸ਼ੀ ਮੰਨਿਆ ਗਿਆ। ਉਨ੍ਹਾਂ 'ਤੇ ਸਾਲ 1998 ਤੋਂ ਸਾਲ 2003 ਦੇ ਵਿਚਕਾਰ 5 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਇੰਗਲੈਂਡ ਦੇ ਸ਼ੇਫੀਲਡ ਦੀ ਕ੍ਰਾਊਨ ਕੋਰਟ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਇਕ ਵੀਡੀਓ ਇੰਟਰਵਿਊ ਵਿਚ ਲੜਕੀ ਨੇ ਆਪਣੇ ਨਾਲ ਹੋਈਆਂ ਘਟਨਾਵਾਂ ਦਾ ਜ਼ਿਕਰ ਕੀਤਾ। 'ਆਪਰੇਸ਼ਨ ਸਟੋਵਵੁੱਡ' ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਲੜਕੀ ਨੇ ਕਿਹਾ ਕਿ ਇਕ ਦੋਸ਼ੀ ਨਾਲ ਸੰਬੰਧ ਬਣਾਉਣ ਦੇ ਬਾਅਦ ਉਹ 14 ਸਾਲ ਦੀ ਉਮਰ ਵਿਚ ਗਰਭਵਤੀ ਹੋ ਗਈ ਸੀ ਅਤੇ ਉਸ ਨੇ ਬੱਚੇ ਨੂੰ ਵੀ ਜਨਮ ਦਿੱਤਾ ਸੀ। ਬੀਤੇ ਹਫਤੇ ਦੀ ਸੁਣਵਾਈ ਵਿਚ ਇਹ ਗੱਲ ਵੀ ਸਾਹਮਣੇ ਆਇਆ ਸੀ ਕਿ ਕਈ ਲੋਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦੇ ਬਾਅਦ ਇਕ ਹੋਰ ਲੜਕੀ ਵੀ ਗਰਭਵਤੀ ਹੋਈ ਸੀ, ਜਿਸ ਦੇ ਮਾਤਾ-ਪਿਤਾ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ ਸੀ। ਖਬਰ ਲਿਖੇ ਜਾਣ ਤੱਕ ਸ਼ੇਫੀਲਡ ਦੀ ਅਦਾਲਤ ਵਿਚ ਇਸ ਮਾਮਲੇ ਸਬੰਧੀ ਸੁਣਵਾਈ ਕੀਤੀ ਜਾ ਰਹੀ ਸੀ।


Related News