ਇਟਲੀ ''ਚ ਵਾਪਰੀ ਅਣਹੋਣੀ, ਉੱਭਰਦੇ ਪੰਜਾਬੀ ਗਾਇਕ ਅਰਮਿੰਦਰ ਸਿੰਘ ਦੀ ਮੌਤ

Sunday, Aug 01, 2021 - 02:12 PM (IST)

ਇਟਲੀ ''ਚ ਵਾਪਰੀ ਅਣਹੋਣੀ, ਉੱਭਰਦੇ ਪੰਜਾਬੀ ਗਾਇਕ ਅਰਮਿੰਦਰ ਸਿੰਘ ਦੀ ਮੌਤ

ਰੋਮ (ਕੈਂਥ/ਸਾਬੀ ਚੀਨੀਆ): ਇਟਲੀ ਵਿਚ ਪੰਜਾਬੀ ਗਾਇਕੀ ਵਿਚ ਉੱਭਰ ਰਹੇ ਨੌਜਵਾਨ ਅਰਮਿੰਦਰ ਸਿੰਘ ਦੀ ਬੀਤੇ ਦਿਨੀਂ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਇੰਡੀਅਨ ਓਵਰਸ਼ੀਜ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਨੇ ਭਰੇ ਮਨ ਨਾਲ ਦੱਸਿਆ ਕਿ ਨੌਜਵਾਨ ਮਾਨਤੋਵਾ ਦੇ ਨੇੜਲੇ ਪਿੰਡ ਕਾਸਤਲ ਦਾਰੀਓ ਵਿਖੇ ਰਹਿੰਦਾ ਸੀ ਜੋ ਬਹੁਤ ਹੀ ਮਿਲਣਸਾਰ, ਸਾਊ ਸੁਭਾਅ ਦਾ ਮਾਲਕ ਸੀ ਜੋ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ - ਜਲੰਧਰ ਦੇ ਰਿਸ਼ੀ ਨਾਗਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਯੂਨੀਵਰਸਿਟੀ ਆਫ਼ ਕੈਲਗਰੀ ’ਚ ਬਣੇ ਸੈਨੇਟ ਮੈਂਬਰ

ਅਰਮਿੰਦਰ ਸਿੰਘ ਦੀ ਅਚਾਨਕ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮ੍ਰਿਤਕ ਅਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ 7 ਸਾਲ ਦੇ ਬੇਟੇ ਨੂੰ ਰੋਂਦੇ ਕੁਰਲਾਉਂਦੇ ਹਮੇਸ਼ਾ ਲਈ ਛੱਡ ਗਿਆ। ਮ੍ਰਿਤਕ ਅਰਮਿੰਦਰ ਸਿੰਘ ਦੀ ਮੌਤ 'ਤੇ ਇਟਲੀ ਕਾਂਗਰਸ, ਖੇਡ ਕਲੱਬਾਂ ਅਤੇ ਸੱਭਿਆਚਾਰ ਸੰਸਥਾਵਾਂ, ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮ੍ਰਿਤਕ ਅਰਮਿੰਦਰ ਸਿੰਘ ਦਾ ਸੰਸਕਾਰ ਮੰਗਲਵਾਰ 3 ਅਗਸਤ ਨੂੰ ਇਟਲੀ ਵਿੱਚ ਹੀ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਦਿਲਬਾਗ ਸਿੰਘ ਚਾਨਾ ਜਾਂ ਪਰਿਵਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
 


author

Vandana

Content Editor

Related News