ਇੰਜਣ ਖਰਾਬ ਹੋਣ ’ਤੇ ਟਰੰਪ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
Friday, Mar 11, 2022 - 02:13 AM (IST)

ਨਿਊ ਓਰਲੀਅੰਸ (ਭਾਸ਼ਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਜਾ ਰਹੇ ਇਕ ਜਹਾਜ਼ ਦਾ ਇੰਜਣ ਬੀਤੇ ਦਿਨ ਮੈਕਸੀਕੋ ਦੀ ਖਾੜੀ ਦੇ ਉੱਪਰ ਖਰਾਬ ਹੋ ਗਿਆ। ਇਸ ਦੇ ਕਾਰਨ ਜਹਾਜ਼ ਨੂੰ ਨਿਊ ਓਰਲੀਅੰਸ ਵਿਚ ਐਮਰਜੈਂਸੀ ਲੈਂਡਿੰਗ ਲਈ ਮਜਬੂਰ ਹੋਣਾ ਪਿਆ। ਬੁੱਧਵਾਰ ਨੂੰ ਘਟਨਾ ਤੋਂ ਵਾਕਿਫ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਇਸਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : ਪਾਕਿਸਤਾਨੀ ਸੰਸਦ ’ਚ ਭਾਰੀ ਸਿਆਸੀ ਡਰਾਮਾ, ਵਿਰੋਧੀ ਸੰਸਦ ਮੈਂਬਰਾਂ ਨਾਲ ਕੁੱਟਮਾਰ
ਅਧਿਕਾਰੀ ਦੇ ਮੁਤਾਬਕ, ਇੰਜਣ ਖਰਾਬ ਹੋਣ ਦੀ ਇਹ ਘਟਨਾ ਸ਼ਨੀਵਾਰ ਰਾਤ 11 ਵਜੇ ਤੋਂ ਕੁਝ ਦੇਰ ਪਹਿਲਾਂ ਓਦੋਂ ਹੋਈ, ਜਦੋਂ ਟਰੰਪ ਨਿਊ ਓਰਲੀਅੰਸ ਵਿਚ ਰਿਪਬਲੀਕਨ ਪਾਰਟੀ ਦੀ ਰਾਸ਼ਟਰੀ ਕਮੇਟੀ ਦੇ ਚੰਦਾ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਇਕ ਦਾਨਦਾਤਾ ਦੇ ਨਿੱਜੀ ਜਹਾਜ਼ ਤੋਂ ਫਲੋਰਿਡਾ ਅਸਟੇਟ ਸਥਿਤ ਆਪਣੇ ਮਾਰ-ਏ-ਲਾਗੋ ਰਿਹਾਇਸ਼ ਪਰਤ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਜਿੱਤਣ ਤੋਂ ਬਾਅਦ ਹੁਣ ‘ਆਪ’ ਦਾ ਫੋਕਸ ਹਿਮਾਚਲ ਤੇ ਗੁਜਰਾਤ ’ਤੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
Related News
ਟਿੱਬਿਆਂ ਤੋਂ ਉੱਠ ਕੇ ਦੁਬਈ ''ਚ ਰੀਅਲ ਅਸਟੇਟ ਏਜੰਟ ਬਣੀ ਮਨਪ੍ਰੀਤ ਕੌਰ, ਖਰੀਦਣ ਜਾ ਰਹੀ ਜਹਾਜ਼, ਦੇਖੋ ਦਿਲਚਸਪ ਇੰਟਰਵਿਊ
