ਗੰਦੀ ਬਦਬੂ ਕਾਰਨ ਜਹਾਜ਼ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

Monday, Jul 29, 2019 - 09:32 PM (IST)

ਗੰਦੀ ਬਦਬੂ ਕਾਰਨ ਜਹਾਜ਼ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਬੋਸਟਨ (ਏਜੰਸੀ)- ਅਮਰੀਕੀ ਏਅਰਲਾਈਨ ਦੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਕਿਉਂਕਿ ਜਹਾਜ਼ ਵਿਚ ਬਹੁਤ ਹੀ ਗੰਦੀ ਬਦਬੂ ਆ ਰਹੀ ਸੀ, ਜਿਸ ਕਾਰਨ ਯਾਤਰੀਆਂ ਦਾ ਜਹਾਜ਼ ਵਿਚ ਬੈਠਣਾ ਔਖਾ ਹੋ ਗਿਆ ਸੀ। ਏਅਰਲਾਈਨ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਏਅਰਬਸ ਏ330-300 ਫਲਾਈਟ ਵਿਚ 154 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ ਜੋ ਕਿ ਬੋਸਟਨ ਵਿਖੇ ਸਥਾਨਕ ਸਮੇਂ ਮੁਤਾਬਕ ਰਾਤ 11-48 ਵਜੇ ਲੈਂਡ ਕੀਤੀ, ਜੋ ਕਿ ਕਰੀਬ ਡੇਢ ਘੰਟਾ ਪਹਿਲਾਂ ਹੀ ਫਿਲਾਡੈਲਫੀਆ ਤੋਂ ਟੇਕ ਆਫ ਕੀਤੀ ਸੀ। ਇਸ ਜਹਾਜ਼ ਨੇ ਲੰਡਨ ਦੇ ਹੀਥਰੋ ਏਅਰਪੋਰਟ ਜਾਣਾ ਸੀ। ਏਅਰਲਾਈਨ ਦੇ ਕਰੂ ਨੇ ਦੱਸਿਆ ਕਿ ਉਡਾਣ ਦੌਰਾਨ ਕਿਸੇ ਵੀ ਯਾਤਰੀ ਨੇ ਸਿਹਤ ਸਬੰਧੀ ਸਮੱਸਿਆ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਲੈਂਡ ਕਰਨ ਤੋਂ ਬਾਅਦ ਇੰਜੀਨੀਅਰਾਂ ਦੀ ਟੀਮ ਨੂੰ ਜਹਾਜ਼ ਵਿਚ ਆਈ ਇਸ ਖਾਮੀ ਬਾਰੇ ਜਾਣਕਾਰੀ ਦਿੱਤੀ ਗਈ। ਅਜੇ ਤੱਕ ਇਸ ਬਦਬੂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


author

Sunny Mehra

Content Editor

Related News