ਅੱਗ ਫੈਲਣ ਕਾਰਣ ਕੈਲੀਫੋਰਨੀਆ ’ਚ ਐਮਰਜੈਂਸੀ

Tuesday, Oct 29, 2019 - 12:20 AM (IST)

ਅੱਗ ਫੈਲਣ ਕਾਰਣ ਕੈਲੀਫੋਰਨੀਆ ’ਚ ਐਮਰਜੈਂਸੀ

ਲਾਸ ਏਂਜਲਸ (ਭਾਸ਼ਾ)–ਕੈਲੀਫੋਰਨੀਆ ਦੇ ਜੰਗਲਾਂ 'ਚ ਅੱਗ ਦੇ ਹੋਰ ਫੈਲਣ ਕਾਰਣ ਸੂਬੇ ਦੇ ਗਵਰਨਰ ਨੇ ਸੋਮਵਾਰ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ। ਸਭ ਸੈਲਾਨੀ ਥਾਵਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਸੂਬੇ ਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਸਾਨ ਫਰਾਂਸਿਸਕੋ ਦੇ ਉੱਤਰ ਵਿਚ ਫੈਲੀ ਅੱਗ ਰਾਤੋ-ਰਾਤ 30 ਹਜ਼ਾਰ ਏਕੜ ਤੱਕ ਫੈਲ ਗਈ ਹੈ। ਬੁੱਧਵਾਰ ਇਹ ਅੱਗ ਲੱਗੀ ਸੀ। ਉਸ ਤੋਂ ਬਾਅਦ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਇਹ ਫੈਲਦੀ ਗਈ। ਹੁਣ ਤੱਕ 2 ਲੱਖ ਦੇ ਲਗਭਗ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। 3 ਹਜ਼ਾਰ ਤੋਂ ਵੱਧ ਮੁਲਾਜ਼ਮ ਹੈਲੀਕਾਪਟਰਾਂ ਅਤੇ ਹਵਾਈ ਟੈਂਕਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਲਾਕੇ ਵਿਚ ਅਜੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ।


author

Sunny Mehra

Content Editor

Related News